ਸਰਦਾਰ ਬਾਦਲ ਨੇ ਛੱਡੀ ਮੋਟੀ ‘ਪੈਨਸ਼ਨ’,ਖਜ਼ਾਨੇ ਨੂੰ ਨਹੀਂ ਦੇਣਗੇ ‘ਟੈਨਸ਼ਨ’

ਚੰਡੀਗੜ੍ਹ-ਪੰਜ ਵਾਰ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਬਜ਼ੁਰਗ ਸਿਆਸਤਦਾਨਾਂ ਚ ਸ਼ੁਮਾਰ ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਕੀਤਾ ਹੈ.ਲੰਬੀ ਹਲਕੇ ਤੋਂ ਮਿਲੀ ਕਰਾਰੀ ਹਾਰ ਤੋ ਬਾਅਦ ਸਰਦਾਰ ਬਾਦਲ ਨੇ ਸਰਕਾਰ ਤੋਂ ਮਿਲਣ ਵਾਲੀ ਪੈਨਸ਼ਨ ਲੇਣ ਤੋਂ ਇਨਕਾਰ ਕੀਤਾ ਹੈ.ਤੁਹਾਨੂੰ ਦੱਸ ਦਈਏ ਕਿ ਸਰਦਾਰ ਬਾਦਲ ਦੀ ਪੈਨਸ਼ਨ ਪੌਨੇ ਛੇ ਲੱਖ ਦੇ ਕਰੀਬ ਬਣਦੀ ਹੈ.
ਦਰਅਸਲ ਪੈਨਸ਼ਨ ਦਾ ਹੱਕਦਾਰ ਉਹੀ ਹੁੰਦਾ ਹੈ ਜੋ ਵਿਧਾਇਕ ਅਗਾਲੀ ਵਾਰ ਚੋਣ ਹਾਰ ਜਾਵੇ ਤਾਂ.ਸਰਦਾਰ ਬਾਦਲ ਲੰਮੇ ਸਮੇਂ ਤੱਕ ਚੋਣ ਜਿੱਤਦੇ ਆ ਰਹੇ ਸਨ.ਬੇਸ਼ੱਕ ਵਿਧਾਨ ਸਭਾ ਦੇ ਖਾਤਿਆਂ ਚ ਉਨ੍ਹਾਂ ਦੀ ਮੌਜੂਦਗੀ ਦਰਜ ਹੈ ਪਰ ਹਰ ਵਾਰ ਉਹ ਚੋਣ ਜਿੱਤ ਜਾਂਦੇ ਸਨ ਅਤੇ ਜੇਤੂ ਵਿਧਾਇਕ ਦੇ ਭੱਤੇ ਅਤੇ ਤਣਖਾਹ ਲੈਂਦੇ ਰਹੇ ਸਨ.ਪਰ ਹੁਣ ਜਦੋਂ ਉਹ 2022 ਚ ਚੋਣ ਹਾਰ ਗਏ ਤਾਂ ਪੈਨਸ਼ਨ ਸਾਰੇ ਚੋਣਾ ਦੀ ਗਿਣਤੀ ਚ ਆਉਣੀ ਸੀ.ਮਿਲੀ ਜਾਣਕਾਰੀ ਮੁਤਾਬਿਕ ਮੋਟਾ ਮੋਟਾ ਹਿਸਾਬ ਵੀ ਲਾਇਏ ਤਾਂ ਇਹ ਪੈਨਸ਼ਨ ਦੀ ਰਕਮ ਪੌਨੇ ਛੇ ਲੱਖ ਦੇ ਕਰੀਬ ਬਣ ਜਾਂਦੀ ਹੈ.ਅਜਿਹੇ ਚ ਸਰਦਾਰ ਬਾਦਲ ਨੇ ਪੰਜਾਬ ਸਰਕਾਰ ਦੇ ਖਜਾਨੇ ‘ਤੇ ਬੋਝ ਨਾ ਪਾਉਂਦੇ ਹੋਏ ਇਹ ਫੈਸਲਾ ਲਿਆ ਹੈ.