ਭਾਜਪਾ ਨੇਤਾ ਕਿਸਾਨਾਂ ਦੇ ਜ਼ਖਮਾਂ ‘ਤੇ ਨਮਕ ਛਿੜਕ ਰਹੇ ਹਨ : ਆਪ

ਜਲੰਧਰ : ਆਮ ਆਦਮੀ ਪਾਰਟੀ ਜਲੰਧਰ ਵਲੋਂ ਡੀ ਸੀ ਦਫਤਰ ਦੇ ਸਾਹਮਣੇ ਪੁੱਡਾ ਕੰਪਲੈਕਸ ਵਿਖੇ ਭਾਜਪਾ ਦੀ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਕਿਸਾਨਾਂ ਨੂੰ ਅਪਸ਼ਬਦ ਬੋਲਣ ਦੇ ਵਿਰੋਧ ਵਿਚ ਉਸ ਦਾ ਪੁਤਲਾ ਫੂਕ ਕੇ ਮੁਜਾਹਰਾ ਕੀਤਾ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪੰਜਾਬ ਦੇ ਸੂਬਾ ਸਕੱਤਰ ਹਰਮਿੰਦਰ ਬਖਸ਼ੀ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਅਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਨੇਤਾ ਮੀਨਾਕਸ਼ੀ ਲੇਖੀ ਵਲੋਂ ਗਲਤ ਸ਼ਬਦਾਵਲੀ ਵਰਤਣ ਤੇ ਆਮ ਆਦਮੀ ਪਾਰਟੀ ਮੀਨਾਕਸ਼ੀ ਲੇਖੀ ਦੇ ਅਸਤੀਫੇ ਦੀ ਮੰਗ ਕਰਦੀ ਹੈ।

ਇਸ ਮੌਕੇ ਤੇ ਨੇਤਾਵਾਂ ਨੇ ਕਿਹਾ ਇਹ ਕੋਈ ਪਹਿਲੀ ਵਾਰੀ ਨਈ ਹੋਇਆ ਇਸਤੋਂ ਪਹਿਲਾਂ ਵੀ ਭਾਜਪਾ ਦੇ ਨੇਤਾਵਾਂ ਨੇ ਕਿਸਾਨਾਂ ਦੇ ਵਿਰੋਧ ਵਿਚ ਕਈ ਵਾਰ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਬਖਸ਼ੀ ਅਤੇ ਸੋਢੀ ਨੇ ਕਿਹਾ ਕਿਸਾਨ ਪਿਛਲੇ 8 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਅਤੇ ਧਰਨੇ ਦੌਰਾਨ ਅਨੇਕਾਂ ਕਿਸਾਨ ਸ਼ਹੀਦੀਆਂ ਦੇ ਚੁੱਕੇ ਹਨ ਪਰ ਭਾਜਪਾ ਸਰਕਾਰ ਇਨ੍ਹਾਂ ਦੇ ਜ਼ਖਮਾਂ ‘ਤੇ ਦਵਾ ਲਗਾਉਣ ਦੀ ਬਜਾਏ ਨਮਕ ਛਿੜਕ ਰਹੀ ਹੈ। ਇਸ ਮੌਕੇ ਤੇ ਸੀਨੀਅਰ ਨੇਤਾ ਦਰਸ਼ਨ ਲਾਲ ਭਗਤ, ਡਾਕਟਰ ਸ਼ਿਵ ਦਿਆਲ ਮਾਲੀ, ਡਾਕਟਰ ਸੰਜੀਵ ਸ਼ਰਮਾ, ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਜ਼ਿਲਾ ਸੱਕਤਰ ਸੁਭਾਸ਼ ਸ਼ਰਮਾ, ਅੰਮ੍ਰਿਤਪਾਲ, ਲੱਕੀ ਰੰਧਾਵਾ ਯੂਥ ਪ੍ਰਧਾਨ ਤਰਨਦੀਪ ਸੰਨੀ ਮੀਡੀਆ ਇੰਚਾਰਜ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ