ਸਿੱਧੂ ਦੇ ਥਾਪੜੇ ਵਾਲੇ ਫਤਿਹਜੰਗ ਬਾਜਵਾ ਨੇ ਛੱਡੀ ਕਾਂਗਰਸ,ਭਾਜਪਾ ‘ਚ ਹੋਏ ਸ਼ਾਮਿਲ

ਦਿੱਲੀ-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਕੀਤਾ ਹੈ.ਪੰਜਾਬ ਦੀ ਸੱਤਾਧਾਰੀ ਕਾਂਗਰਸ ਦੇ ਦੋ ਮੌਜੂਦਾ ਵਿਧਾਇਕਾਂ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਲਾਡੀ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ‘ਤੇ ਵਿਸ਼ਵਾਸ ਜਤਾਇਆ ਹੈ.ਅਕਾਲੀ ਦਲ ਵਲੋਂ ਵੀ ਸਾਬਕਾ ਵਿਧਾਇਕ ਗੁਰਤੇਜ ਸਿੰਘ ਨੇ ਤੱਕੜੀ ਦੀ ਥਾਂ ਫੁੱਲ ਨੂੰ ਤਰਜੀਹ ਦਿੱਤੀ ਹੈ.
ਦਿੱਲੀ ਚ ਭਾਜਪਾ ਦੇ ਮੁੱਖ ਦਫਤਰ ਚ ਇਹ ਸਾਰੇ ਨੇਤਾ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਪ੍ਰਚਾਰ ਮੁੱਖੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਪ੍ਰਭਾਰੀ ਦੁਸ਼ਯੰਤ ਗੌਤਮ ਦੀ ਹਾਜ਼ਰੀ ਚ ਭਾਜਪਾ ਚ ਸ਼ਾਮਿਲ ਹੋ ਗਏ.ਹੈਰਾਨੀ ਇਸ ਗੱਲ ਦੀ ਹੈ ਕੀ ਕੁੱਝ ਦਿਨ ਪਹਿਲਾਂ ਕਾਦੀਆਂ ਵਿਖੇ ਹੋਈ ਇਕ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਫਤਿਹਜੰਗ ਬਾਜਵਾ ਨੂੰ ਥਾਪੜਾ ਦੇ ਕੇ ਹਲਕੇ ਦਾ ਉਮਦਿਵਾਰ ਐਲਾਨਿਆ ਸੀ.ਇਨ੍ਹਾਂ ਹੀ ਨਹੀਂ ਸਿੱਧੂ ਨੇ ਸਟੇਜ ਤੋਂ ਫਤਿਹਜੰਗ ਨੂੰ ਮੰਤਰੀ ਬਨਾਉਣ ਅਤੇ ਉਸਤੋਂ ਬਾਅਦ ਹਲਕੇ ਚ ਧੰਨਵਾਦ ਰੈਲੀ ਕਰਨ ਦਾ ਵੀ ਦਾਅਵਾ ਕੀਤਾ ਸੀ.ਪ੍ਰਤਾਪ ਬਾਜਵਾ ਦੀ ਪੰਜਾਬ ਚ ਐਂਟਰੀ ਤੋਂ ਬਾਅਦ ਬਦਲੇ ਸਮੀਕਰਣਾ ਦੇ ਤਹਿਤ ਫਤਿਹਜੰਗ ਕਾਂਗਰਸ ਨੂੰ ਅਲਵਿਦਾ ਕਹਿ ਗਏ ਨੇ.ਤੁਹਾਨੂੰ ਦੱਸ ਦਈਏ ਕੀ ਫਤਿਹਜੰਗ ਬਾਜਵਾ ਕਾਦੀਆਂ ਅਤੇ ਬਲਵਿੰਦਰ ਲਾਡੀ ਹਰਗੋਬਿੰਦਪੁਰਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ.