ਕਪੂਰਥਲਾ- ਥਾਣਾ ਫੱਤੂਢੀਂਗਾ ਅਧੀਨ ਪੈਂਦੇ ਕਪੂਰਥਲਾ ਦੇ ਪਿੰਡ ਦੁਰਗਾਪੁਰ ਵਿੱਚ ਅੱਜ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਧੜਿਆਂ ਵਿਚਾਲੇ ਭਿਆਨਕ ਲੜਾਈ ਹੋਈ। ਦੋਹਾਂ ਧੜਿਆਂ ਵਿਚ ਤਕਰਾਰ ਪੰਚਾਇਤੀ ਜ਼ਮੀਨ ਚੋਂ ਲੱਗੇ ਟਿਊਬਵੈਲ ਨੂੰ ਚਲਾਉਣ ਨੂੰ ਲੈ ਕੇ ਹੋਇਆ। ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਦੋਂ ਇਕ ਧਿਰ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਇਹ ਝਗੜਾ ਖ਼ੂਨੀ ਜੰਗ ਦਾ ਰੂਪ ਧਾਰਨ ਕਰ ਗਿਆ। ਇਸ ਝਗੜੇ ਦੌਰਾਨ ਦੋਹਾਂ ਧਿਰਾਂ ਦੇ 4 ਵਿਅਕਤੀ ਜ਼ਖ਼ਮੀ ਹੋਣ ਦੀ ਖਬਰ ਹੈ।
ਇਹ ਝਗੜਾ ਏਨਾ ਭਿਆਨਕ ਸੀ ਕਿ ਕਾਰਾਂ, ਗੱਡੀਆਂ ਅਤੇ ਮੋਟਰ ਸਾਈਕਲ ਕਿਸੇ ਫਿਲਮ ਵਾਂਗ ਬੁਰੀ ਤਰ੍ਹਾਂ ਭੰਨ ਅਤੇ ਪਲਟਾਅ ਦਿੱਤੇ ਗਏ। ਝਗੜੇ ਵਿੱਚ ਤਲਵਾਰਾਂ, ਡਾਗਾਂ ਅਤੇ ਇੱਟਾਂ ਰੋੜੇ ਵੀ ਚੱਲੇ। ਪੁਲਸ ਵੱਲੋਂ ਝਗੜੇ ਦੇ ਸਬੰਧ ਵਿੱਚ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਸੂਚਨਾ ਮਿਲੀ ਹੈ ਪਰ ਪੁਲਸ ਵੱਲੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ।
Filed under

