● On air now · ਟੀਵੀ ਪੰਜਾਬ

Punjabi News · Since 2013

Breaking

Brampton ‘ਚ ਇੱਕ ਪੰਜਾਬੀ ਨੂੰ ਪੁਲਿਸ ਨੇ ਕੀਤਾ ਚਾਰਜ

Vancouver – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਦੋ ਜਾਣਿਆ ਨੂੰ ਚਾਰਜ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸ ‘ਚ ਇਕ ਪੰਜਾਬੀ ਵੀ ਸ਼ਾਮਿਲ ਹੈ। ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ,ਯੋਰਕ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ…


Vancouver – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਦੋ ਜਾਣਿਆ ਨੂੰ ਚਾਰਜ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸ ‘ਚ ਇਕ ਪੰਜਾਬੀ ਵੀ ਸ਼ਾਮਿਲ ਹੈ।
ਉਨਟਾਰੀਓ ਪ੍ਰੋਵਿਨਸ਼ਨਿਲ ਪੁਲਿਸ,ਯੋਰਕ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਲੁੱਟਾ ਖੋਹਾ ਕਰਨ ਦੇ ਮਾਮਲੇ ‘ਚ ਦੋ ਜਾਣਿਆ ਨੂੰ ਚਾਰਜ ਕੀਤਾ ਹੈ। ਇਨ੍ਹਾਂ ਘਟਨਾਵਾਂ ’ਚ ਗੱਡੀਆ ਦੀ ਲੁੱਟ ਅਤੇ ਸਟੋਰਾ ਤੇ ਡਾਕੇ ਮਾਰਨਾ ਸ਼ਾਮਲ ਹੈ। ਇਨ੍ਹਾਂ ਮਾਮਲਿਆ ‘ਚ ਦੋ ਜਣੇ ਪੁਲਿਸ ਵੱਲੋਂ ਚਾਰਜ ਕੀਤੇ ਗਏ ਹਨ । ਜਿਨ੍ਹਾਂ ਦੋ ਜਾਣਿਆ ਨੂੰ ਚਾਰਜ ਕੀਤਾ ਗਿਆ ਉਨ੍ਹਾਂ ਵਿੱਚ ਬਰੈਂਪਟਨ ਤੋਂ 19 ਸਾਲਾਂ ਸਾਹਿਬਦੀਪ ਸਿੰਘ ਅਤੇ ਇੱਕ ਬਰੈਂਪਟਨ ਤੋ ਹੀ 17 ਸਾਲਾਂ ਨੌਜਵਾਨ ਸ਼ਾਮਿਲ ਹੈ। ਇੰਨਾ ਦੋਨਾਂ ਜਣਾਇਆ ਵੱਲੋ ਗ੍ਰੇਟਰ ਟਰਾਂਟੋ ਖੇਤਰ ਵਿੱਚ ਲੁੱਟਾ ਖੋਹਾ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ । ਜਾਣਕਾਰੀ ਲਈ ਦੱਸਦਈਏ ਕਿ ਸਾਹਿਬਦੀਪ ਪਹਿਲਾਂ ਹੀ ਕਾਰ ਲੁੱਟਣ ਦੇ ਮਾਮਲੇ ਵਿੱਚ ਜਮਾਨਤ ਤੇ ਸੀ, ਇਸ ਮਾਮਲੇ ਵਿੱਚ ਉਸ ਕੋਲੋਂ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਹੋਇਆ ਹੈ। ਹੁਣ ਇਨ੍ਹਾਂ ਦੋਵਾਂ ਦੀ ਪੇਸ਼ੀ ਬਰੈਂਪਟਨ ਕੋਰਟ ‘ਚ ਜਲਦ ਹੋਵੇਗੀ ।


Filed under