● On air now · ਟੀਵੀ ਪੰਜਾਬ

Punjabi News · Since 2013

Breaking

Brampton ਲੁੱਟ ਦਾ ਮਾਮਲਾ ਆਇਆ ਸਾਹਮਣੇ

Toronto – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬੰਦੂਕ ਦੀ ਨੋਕ ‘ਤੇ ਇਕ ਗੱਡੀ ਲੁੱਟੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਤਿੰਨ ਟੀਨਏਜਰ ਲੜਕੇ ਤੇ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਜੇ ਵੀ ਬਰੈਂਪਟਨ ਵਿੱਚ ਬੰਦੂਕ ਦੀ…


Toronto – ਮਾਮਲਾ ਬਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਬੰਦੂਕ ਦੀ ਨੋਕ ‘ਤੇ ਇਕ ਗੱਡੀ ਲੁੱਟੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਮਾਮਲੇ ‘ਚ ਤਿੰਨ ਟੀਨਏਜਰ ਲੜਕੇ ਤੇ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਜੇ ਵੀ ਬਰੈਂਪਟਨ ਵਿੱਚ ਬੰਦੂਕ ਦੀ ਨੋਕ ‘ਤੇ ਲੁਟੀ ਕਾਰ ਦੇ ਦੋਸ਼ ਵਿੱਚ ਪੰਜਵੇਂ ਸ਼ੱਕੀ ਦੀ ਭਾਲ ਕਰ ਰਹੀ ਹੈ
ਪੀਲ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਿੰਗੁਆਕੁਸੀ ਰੋਡ ਅਤੇ ਅਰਲਸਬ੍ਰਿਜ ਬੁਲੇਵਾਰਡ ਵਿਖੇ ਬੁੱਧਵਾਰ ਨੂੰ ਇੱਕ ਗੱਡੀ ਚੋਰੀ ਕੀਤੀ ਗਈ ।ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਖੇਤਰ ਦੇ ਇੱਕ ਵਪਾਰਕ ਪਲਾਜ਼ਾ’ ਤੇ ਵਾਪਰੀ ਜਿੱਥੇ ਇਕ ਲੜਕਾ ਕਾਰ ਦੇ ਮਾਲਕ ਕੋਲ ਬੰਦੂਕ ਲੈ ਕੇ ਪਹੁੰਚਿਆ ਗਿਆ। ਅਤੇ ਬੰਦੂਕ ਦੀ ਨੋਕ ‘ਤੇ ਉਸ ਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਫਿਰ ਸ਼ੱਕੀ ਵਿਅਕਤੀ ਨਵੇਂ ਵਾਹਨ ਵਿੱਚ ਭੱਜ ਗਿਆ।
ਵਾਹਨ ਦੀ ਸੁਰੱਖਿਆ ਤਕਨਾਲੋਜੀ ਦੇ ਕਾਰਨ, ਪੁਲਿਸ ਨੇ ਇਸ ਕਾਰ ਨੂੰ ਟਰੈਕ ਕਰ ਲਿਆ। ਪੁਲਿਸ ਨੇ ਦੱਸਿਆ ਕਿ ਕਾਰ ਨੂੰ ਨੌਰਥ ਯਾਰਕ ‘ਚ ਟਰੈਕ ਕੀਤਾ ਗਿਆ ਸੀ ਜਿੱਥੇ ਟੋਰਾਂਟੋ ਪੁਲਿਸ ਨੇ ਕਾਰ ਨੂੰ ਰੋਕਿਆ ਅਤੇ ਅੰਦਰ ਬੈਠੇ ਤਿੰਨ ਲੜਕਿਆਂ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ।
ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਨ੍ਹਾਂ ਗ੍ਰਿਫ਼ਤਾਰ ਕੀਤੇ ਲੜਕੇ ਤੇ ਔਰਤ ‘ਤੇ ਕਈ ਚਾਰਜ ਲਗਾਏ ਹਨ। ਪੁਲਿਸ ਵੱਲੋਂ ਅਜੇ ਵੀ ਇਸ ਘਟਨਾ ਦੇ ਪੰਜਵੇਂ ਸ਼ੱਕੀ ਦੀ ਭਾਲ ਕੀਤੀ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਉਮਰ 20 ਸਾਲ ਦੇ ਕਰੀਬ ਹੈ। ਉਹ ਛੇ ਫੁੱਟ ਲੰਬਾ, ਪਤਲੀ ਬਣਤਰ ਵਾਲਾ ਦੱਖਣੀ ਏਸ਼ੀਆਈ ਦੱਸਿਆ ਗਿਆ ਹੈ ਅਤੇ ਆਖਰੀ ਵਾਰ ਉਸਨੂੰ ਕਾਲੇ ਰੰਗ ਦੀ ਸਵੈਟਸ਼ਰਟ ਅਤੇ ਕਾਲੀ ਪੈਂਟ ਪਹਿਨੀ ਵੇਖਿਆ ਗਿਆ ਸੀ।


Filed under