● On air now · ਟੀਵੀ ਪੰਜਾਬ

Punjabi News · Since 2013

Breaking

ਹੁਣ ਨਹੀਂ ਘੁੰਮਾਉਣੀਆਂ ਪੈਣਗੀਆਂ ਘੜੀ ਦੀਆਂ ਸੂਈਆਂ!

VANCOUVER: ਬ੍ਰਿਟਿਸ਼ ਕੋਲੰਬੀਆ ਨੇ ਸਾਰਾ ਸਾਲ ‘ਡੇ-ਲਾਈਟ ਟਾਈਮ’ ‘ਤੇ ਕਾਇਮ ਰਹਿਣ ਦੇ ਆਪਣੇ ਫੈਸਲੇ ਦੇ ਅਨੁਕੂਲ ਇੱਕ ਨਵਾਂ ਸਮਾਂ-ਖੇਤਰ ਕੋਡ ਅਪਣਾਇਆ ਹੈ। ਨਾਗਰਿਕ ਸੇਵਾਵਾਂ ਬਾਰੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੂਬੇ ਨੇ ਆਪਣੇ ਨਵੇਂ ਸਮਾਂ-ਖੇਤਰ ਲਈ ‘PCT’…


VANCOUVER: ਬ੍ਰਿਟਿਸ਼ ਕੋਲੰਬੀਆ ਨੇ ਸਾਰਾ ਸਾਲ ‘ਡੇ-ਲਾਈਟ ਟਾਈਮ’ ‘ਤੇ ਕਾਇਮ ਰਹਿਣ ਦੇ ਆਪਣੇ ਫੈਸਲੇ ਦੇ ਅਨੁਕੂਲ ਇੱਕ ਨਵਾਂ ਸਮਾਂ-ਖੇਤਰ ਕੋਡ ਅਪਣਾਇਆ ਹੈ। ਨਾਗਰਿਕ ਸੇਵਾਵਾਂ ਬਾਰੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੂਬੇ ਨੇ ਆਪਣੇ ਨਵੇਂ ਸਮਾਂ-ਖੇਤਰ ਲਈ ‘PCT’ ਸੰਖੇਪ ਨਾਮ ਨਾਲ ‘ਪੈਸੀਫਿਕ ਟਾਈਮ’ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਨਵਾਂ ਨਾਮ ‘ਪੈਸੀਫਿਕ ਸਟੈਂਡਰਡ ਟਾਈਮ’ ਅਤੇ ‘ਪੈਸੀਫਿਕ ਡੇ-ਲਾਈਟ ਟਾਈਮ’ ਦੀ ਵਰਤੋਂ ਦੀ ਥਾਂ ਲਵੇਗਾ, ਜੋ ਪਹਿਲਾਂ ਸਾਲ ਦੇ ਵੱਖ-ਵੱਖ ਸਮਿਆਂ ਦੌਰਾਨ ਵਰਤੇ ਜਾਂਦੇ ਸਨ। ਬੀ.ਸੀ. ਸਰਕਾਰ ਨੇ ਮਾਰਚ ਵਿੱਚ ‘ਡੇ-ਲਾਈਟ ਟਾਈਮ’ ‘ਤੇ ਹੀ ਬਣੇ ਰਹਿਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ।


ਆਮ ਤੌਰ ‘ਤੇ ਬੀ.ਸੀ. ਵਿੱਚ ਨਵੰਬਰ ਮਹੀਨੇ ਘੜੀਆਂ ਦਾ ਸਮਾਂ ਪਿੱਛੇ ਕੀਤਾ ਜਾਂਦਾ ਹੈ ਪਰ ਇਸ ਵਾਰ ਉਹ ਉਸੇ ਤਰ੍ਹਾਂ ਹੀ ਰਹਿਣਗੀਆਂ; ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ “ਸਮੇਂ ਵਿੱਚ ਇਕਸਾਰਤਾ ਆਵੇਗੀ ਅਤੇ ਨੀਂਦ ਦੇ ਪੈਟਰਨਾਂ ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਘੱਟ ਵਿਘਨ ਪਵੇਗਾ।” ਯੂਕੋਨ ਨੇ ਇਹ ਬਦਲਾਅ ਛੇ ਸਾਲ ਪਹਿਲਾਂ ਕੀਤਾ ਸੀ, ਜਦਕਿ ਅਲਬਰਟਾ ਨੇ ਇਸ ਸਾਲ ਬੀ.ਸੀ. ਦੇ ਕਦਮ ਦੀ ਪਾਲਣਾ ਕੀਤੀ ਅਤੇ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨੀਵ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਾਰਾ ਸਾਲ ‘ਡੇ-ਲਾਈਟ ਟਾਈਮ’ ‘ਤੇ ਹੀ ਕਾਇਮ ਰਹੇਗਾ।


Filed under