● On air now · ਟੀਵੀ ਪੰਜਾਬ

Punjabi News · Since 2013

Breaking

BSF ਸਿਰਫ ਪੰਜਾਬ ਪੁਲਿਸ ਦੇ ਕੰਮ ‘ਚ ਸਹਾਇਤਾ ਕਰੇਗੀ : ਸੋਨਾਲੀ ਮਿਸ਼ਰਾ

ਜਲੰਧਰ : ਪੰਜਾਬ ਵਿਚ ਬੀਐੱਸਐੱਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਕੇਂਦਰੀ ਨੋਟੀਫਿਕੇਸ਼ਨ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਮਤਾ ਪਾਸ ਕਾਰਨ ਤੋਂ ਦੋ ਦਿਨ ਬਾਅਦ ਬੀਐੱਸਐਫ ਦੀ ਆਈਜੀ ਸੋਨਾਲੀ ਮਿਸ਼ਰਾ ਨੇ…


ਜਲੰਧਰ : ਪੰਜਾਬ ਵਿਚ ਬੀਐੱਸਐੱਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਕੇਂਦਰੀ ਨੋਟੀਫਿਕੇਸ਼ਨ ਵਿਰੁੱਧ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਮਤਾ ਪਾਸ ਕਾਰਨ ਤੋਂ ਦੋ ਦਿਨ ਬਾਅਦ ਬੀਐੱਸਐਫ ਦੀ ਆਈਜੀ ਸੋਨਾਲੀ ਮਿਸ਼ਰਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕੀਤੀ।

ਇਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਬੀਐੱਸਐੱਫ ਸਿਰਫ ਪੰਜਾਬ ਪੁਲਿਸ, ਕਸਟਮ ਅਤੇ ਡੀਆਰਆਈ ਸਮੇਤ ਹੋਰ ਏਜੰਸੀਆਂ ਦੇ ਕੰਮਕਾਜ ਵਿਚ ਸਹਾਇਤਾ ਕਰੇਗੀ। ਜ਼ਿਕਰਯੋਗ ਹੈ ਕਿ ਬੀ ਐੱਸ ਐੱਫ ਦੇ ਵਧਾਏ ਗਏ ਅਧਿਕਾਰ ਖੇਤਰ ਤੋਂ ਬਾਅਦ ਇਸ ਗੱਲ ਤੇ ਰਾਜਨੀਤੀ ਸ਼ੁਰੂ ਹੋ ਗਈ ਸੀ ।

ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਸਿਰਫ ਕੈਪਟਨ ਅਮਰਿੰਦਰ ਸਿੰਘ ਨੇ ਹੀ ਇਸ ਨੂੰ ਦੇਸ਼ ਦੇ ਹਿੱਤ ਵਿਚ ਕਿਹਾ ਸੀ।

ਟੀਵੀ ਪੰਜਾਬ ਬਿਊਰੋ


Filed under