● On air now · ਟੀਵੀ ਪੰਜਾਬ

Punjabi News · Since 2013

Breaking

ਬਸਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

ਚੰਡੀਗੜ੍ਹ- ਅਕਾਲੀ ਦਲ ਦੇ ਨਾਲ ਬਾਈਵਾਲੀ ਕਰ ਪੰਜਾਬ ਵਿਧਾਨ ਸਬਾ ਚੋਣਾ ਚ ਕਿਸਮਤ ਅਜ਼ਮਾ ਰਹੀ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.117 ਵਿਧਾਨ ਸਭਾ ਸੀਟਾਂ ਚ ਬਸਪਾ ਦੇ ਖਾਤੇ 20 ਸੀਟਾਂ ਆਈਆਂ ਹਨ .ਜਿਨ੍ਹਾਂ…


ਚੰਡੀਗੜ੍ਹ- ਅਕਾਲੀ ਦਲ ਦੇ ਨਾਲ ਬਾਈਵਾਲੀ ਕਰ ਪੰਜਾਬ ਵਿਧਾਨ ਸਬਾ ਚੋਣਾ ਚ ਕਿਸਮਤ ਅਜ਼ਮਾ ਰਹੀ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.117 ਵਿਧਾਨ ਸਭਾ ਸੀਟਾਂ ਚ ਬਸਪਾ ਦੇ ਖਾਤੇ 20 ਸੀਟਾਂ ਆਈਆਂ ਹਨ .ਜਿਨ੍ਹਾਂ ਚੋ ਪਾਰਟੀ ਨੇ 6 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਮੁਤਾਬਿਕ ਅੰਮ੍ਰਿਤਸਰ ਕੇਂਦਰੀ ਸੀਟ ਤੋਂ ਬੀਬੀ ਦਲਬੀਰ ਕੌਰ,ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ,ਜਲੰਧਰ ਪੱਛਮੀ ਤੋਂ ਅਨਿਲ ਮੀਣਿਆਂ,ਸ਼ਾਮ ਚੁਰਾਸੀ ਹਲਕੇ ਤੋਂ ਇੰ. ਮਹਿੰਦਰ ਸਿੰਘ ਸੰਧਰ,ਚਮਕੌਰ ਸਾਹਿਬ ਤੋਂ ਹਰਮੋਹਨ ਸਿੰਗ ਸੰਧੂ ਅਤੇ ਮਹਿਲ ਕਲਾਂ ਤੋਂ ਚਮਕੌਰ ਸਿੰਘ ਵੀਰ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ.


Filed under