● On air now · ਟੀਵੀ ਪੰਜਾਬ

Punjabi News · Since 2013

Breaking

ਮੈਨੀਟੋਬਾ ਵਿਧਾਨ ਸਭਾ ਚੋਣਾਂ ’ਚ ਤਿੰਨ ਪੰਜਾਬੀਆਂ ਨੇ ਮਾਰੀ ਬਾਜ਼ੀ

Winnipeg- ਮੈਨੀਟੋਬਾ ਸੂਬਾਈ ਅਸੈਂਬਲੀ ਲਈ ਤਿੰਨ ਪੰਜਾਬੀ ਮੂਲ ਦੇ ਕੈਨੇਡੀਅਨ ਚੁਣੇ ਗਏ ਹਨ। ਚੋਣਾਂ ’ਚ ਜਿੱਥੇ ਦਿਲਜੀਤ ਬਰਾੜ ਬਰੋਜ਼ ਤੋਂ ਜਿੱਤੇ ਹਨ, ਉੱਥੇ ਹੀ ਮਿੰਟੂ ਸੰਧੂ (ਸੁਖਜਿੰਦਰਪਾਲ) ਅਤੇ ਜਸਦੀਪ ਦੇਵਗਨ ਨੇ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਬਾਜ਼ੀ ਮਾਰੀ…


Winnipeg- ਮੈਨੀਟੋਬਾ ਸੂਬਾਈ ਅਸੈਂਬਲੀ ਲਈ ਤਿੰਨ ਪੰਜਾਬੀ ਮੂਲ ਦੇ ਕੈਨੇਡੀਅਨ ਚੁਣੇ ਗਏ ਹਨ। ਚੋਣਾਂ ’ਚ ਜਿੱਥੇ ਦਿਲਜੀਤ ਬਰਾੜ ਬਰੋਜ਼ ਤੋਂ ਜਿੱਤੇ ਹਨ, ਉੱਥੇ ਹੀ ਮਿੰਟੂ ਸੰਧੂ (ਸੁਖਜਿੰਦਰਪਾਲ) ਅਤੇ ਜਸਦੀਪ ਦੇਵਗਨ ਨੇ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਬਾਜ਼ੀ ਮਾਰੀ ਹੈ।
ਤਿੰਨੋਂ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨਾਲ ਸਬੰਧਤ ਹਨ, ਜਿਸ ਨੇ ਕਿ ਬਹੁਮਤ ਹਾਸਲ ਕੀਤਾ ਹੈ ਅਤੇ ਉਹ ਹੁਣ ਸੂਬੇ ’ਚ ਸਰਕਾਰ ਬਣਾਏਗੀ। ਇੰਨਾ ਹੀ ਨਹੀਂ, ਬਰਾੜ ਤੇ ਸੰਧੂ ਕੈਬਨਿਟ ਅਹੁਦੇ ਦੀ ਦੌੜ ’ਚ ਵੀ ਹਨ।
ਪੰਜਾਬੀ ਮੂਲ ਦੇ ਕੁੱਲ ਨੌਂ ਪਰਵਾਸੀ ਭਾਰਤੀ ਚੋਣ ਮੈਦਾਨ ’ਚ ਸਨ। ਇਨ੍ਹਾਂ ’ਚੋਂ ਛੇ ਉਮੀਦਵਾਰ, ਬਰੋਜ਼ ਤੋਂ ਨਵਰਾਜ਼ ਬਰਾੜ, ਦਿ ਮੈਪਲਜ਼ ਤੋਂ ਸੁਮਿਤ ਚਾਵਲਾ, ਸੇਂਟ ਬੋਨੀਫੇਸ ਤੋਂ ਕੀਰਟ ਹੇਅਰ, ਫੋਰਟ ਰਿਚਮੰਡ ਤੋਂ ਪਰਮਜੀਤ ਸ਼ਾਹੀ, ਵੇਵਰਲੇ ਤੋਂ ਮਨਜੀਤ ਕੌਰ ਗਿੱਲ ਅਤੇ ਸਾਊਥਡੇਲ ਤੋਂ ਅਮਰਜੀਤ ਸਿੰਘ ਚੋਣ ਹਾਰ ਗਏ।
ਮੁਕਤਸਰ ਦੇ ਪਿੰਡ ਭੁਚੰਗੜੀ ’ਚ ਜਨਮੇ, ਬਰਾੜ ਨੇ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਅਤੇ 2010 ’ਚ ਕੈਨੇਡਾ ਜਾਣ ਤੋਂ ਪਹਿਲਾਂ ਇੱਕ ਪ੍ਰਸਾਰਣ ਪੱਤਰਕਾਰ ਵਜੋਂ ਕੰਮ ਕੀਤਾ ਸੀ। ਉਨ੍ਹਾਂ 2018 ਤੱਕ ਮੈਨੀਟੋਬਾ ਖੇਤੀਬਾੜੀ ਵਿਭਾਗ ’ਚ ਵੀ ਕੰਮ ਕੀਤਾ। ਸੰਧੂ 1989 ’ਚ 16 ਸਾਲ ਦੀ ਉਮਰ ’ਚ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਆਏ ਸਨ। ਉਨ੍ਹਾਂ ਕੋਲ ਇੱਕ ਗੈਸ ਸਟੇਸ਼ਨ ਸੀ ਅਤੇ ਉਨ੍ਹਾਂ ਨੇ ਮੈਨੀਟੋਬਾ ’ਚ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਕੰਮ ਕੀਤਾ।
ਦੇਵਗਨ ਨੇ ਮੈਨੀਟੋਬਾ ਯੂਨੀਵਰਸਿਟੀ ’ਚ ਸਰਕਾਰੀ ਅਤੇ ਭਾਈਚਾਰਕ ਸ਼ਮੂਲੀਅਤ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ। ਉਹ ਸਿੱਖ ਸੋਸਾਇਟੀ ਆਫ ਮੈਨੀਟੋਬਾ ਦੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਉਪ-ਪ੍ਰਧਾਨ ਹਨ।


Filed under