Canada ਦੇ Immigration ਵਿਭਾਗ ਨੇ ਕੀਤਾ ਵੱਡਾ ਐਲਾਨ

Vancouver – ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਿਊਮਨ ਰਾਈਟ ਡਿਫੈਂਡਰਸ ਵਾਸਤੇ ਨਵਾਂ ‘ਤੇ ਵੱਡਾ ਐਲਾਨ ਕੀਤਾ ਗਿਆ ਹੈ। ਇਸ ਦੇ ਵਿੱਚ ਪੱਤਰਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਕੈਨੇਡਾ ਰਫ਼ੂਊਜੀਆਂ ਦੇ ਤੌਰ ’ਤੇ ਦਾਖਲਾ ਦਿੱਤਾ ਜਾਵੇਗਾ। ਇਸ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਸ ਬਾਰੇ ਨਵਾਂ ਸਟਰੀਮ ਲੈ ਕੇ ਆਂਦਾ ਜਾ ਰਿਹਾ ਹੈ। ਯੂਐਨ ਰਫ਼ੂਊਜੀ ਏਜੰਸੀ ਦਾ ਕਹਿਣਾ ਹੈ ਕਿ ਹਰ ਸਾਲ 250 ਨੂੰ ਅਨੁਕੂਲ ਕੀਤਾ ਜਾਵੇਗਾ। ਇਸ ‘ਚ ਪਰਿਵਾਰਕ ਮੈਂਬਰਾਂ, ਪੱਤਰਕਾਰਾਂ, ਔਰਤਾਂ ਅਤੇ ਐਲਜੀਬੀਟੀਕਿਊ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਕਨੈਡਾ ਦਾ ਮਕਸਦ ਹੈ ਕਿ ਇਸ ਸਾਲ 36,000 ਸ਼ਰਨਾਰਥੀਆਂ ਨੂੰ ਮੁੜ ਵਸੇਬੇ ਦਾ ਮੌਕਾ ਦਿੱਤਾ ਜਾਵੇ। ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਚਾਰ ਗੁਣਾ ਵੱਧ ਹੈ, ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਦੇ ਅਖੀਰ ਤੱਕ, ਸਿਰਫ 1,660 ਸ਼ਰਨਾਰਥੀ ਹੀ ਕੈਨੇਡਾ ਮੁੜ ਵਸੇ। ਪਿਛਲੇ ਮਹੀਨੇ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਇਸ ਸਾਲ 23,500 ਤੋਂ ਵਧਾ ਕੇ 45,000 ਰਫ਼ੂਊਜੀਆਂ ਦਾ ਸਵਾਗਤ ਕਰਨਗੇ।