ਸੀ.ਐੱਮ ਹਾਊਸ ਫੈਲਾ ਰਿਹਾ ਸੀ ਗੰਦਗੀ , ਨਿਗਮ ਨੇ ਕੱਟਿਆ 10 ਹਜ਼ਾਰ ਦਾ ਚਲਾਨ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਾਵੇਂ ਸਿਆਸੀ ਸਿਸਟਮ ਚ ਮੌਜੂਦ ਗੰਦਗੀ ਨੂੰ ਸਾਫ ਕਰਨ ਦਾ ਦਮ ਭਰਦੀ ਹੈ , ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਹੁਣ ਖੁਦ ਗੰਦਗੀ ਦੇ ਇਲਜ਼ਾਮ ਝੇਲ ਰਹੀ ਹੈ । ਚੰਡੀਗੜ੍ਹ ਨਗਰ ਨਿਗਮ ਨੇ ਸੀ.ਐੱਮ ਹਾਊਸ ਦਾ ਚਲਾਨ ਕੱਟਿਆ ਹੈ ।ਦੱਸਿਆ ਜਾ ਰਿਹਾ ਹੈ ਕਿ ਸੀ.ਅੇੱਮ ਹਾਊਸ ਦੇ 7 ਨੰਬਰ ਗੇਟ ਦੇ ਬਾਹਰ ਕੁੜੇ ਦੇ ਢੇਰ ਲੱਗੇ ਹੋਣ ਕਾਰਣ ਨਿਗਮ ਵਲੋਂ ਆਪਣੇ ਹੀ ਮੁੱਖ ਮੰਤਰੀ ਦੇ ਘਰ ਦਾ ਦਸ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਗਿਆ ।
ਸੈਕਟਰ 2 ਸਥਿਤ ਸੀ.ਅੇੱਮ ਹਾਊਸ ਦਾ ਇਹ ਚਲਾਨ ਸਕਿਓਰਟੀ ਮੁਖੀ ਡੀ.ਐੱਸ.ਪੀ ਹਰਜਿੰਦਰ ਸਿੰਘ ਸੀ.ਆਰ.ਪੀ ਐੱਫ ਬਟਾਲਿਅਨ ਦੇ ਨਾਂ ‘ਤੇ ਕੱਟਿਆ ਗਿਆ ਹੈ ।ਨਿਗਮ ਅਧਿਕਾਰੀਆਂ ਮੁਤਾਬਿਕ ਗੇਟ ਨੰਬਰ 7 ਦੇ ਬਾਹਰ ਕੂੜੇ ਦੇ ਢੇਰ ਦੀਆਂ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ । ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਜੱਦ ਕੋਈ ਅਸਰ ਨਹੀਂ ਹੋਇਆ ਤਾਂ ਇਹ ਕਾਰਵਾਈ ਕੀਤੀ ਗਈ ।