ਕੈਨੇਡਾ ਨੇ ਭਾਰਤ ਲਈ 99 ਫੀਸਦ ਸਟੂਡੈਂਟ ਵੀਜਾ ਕੀਤਾ ਜਾਰੀ, 6 ਬੈਂਡ ‘ਤੇ ਵੀ ਮਿਲੇਗਾ ਸਟੱਡੀ ਵੀਜਾ

ਡੈਸਕ- ਲਗਾਤਾਰ ਭਾਰਤ ਸਰਕਾਰ ਦੇ ਸਖਤ ਰੁੱਖ ਦੇ ਕਾਰਨ ਹੁਣ ਕੈਨੇਡਾ ਸਰਕਾਰ ਨਰਮ ਹੋ ਗਈ ਹੈ। ਪਹਿਲਾਂ ਤਾਂ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਗਈਆਂ ਸਨ ਪਰ ਹੁਣ ਕੈਨੇਡਾ ਸਰਕਾਰ ਲਗਾਤਾਰ ਨਰਮ ਹੋ ਰਹੀ ਹੈ। ਇਸਦੇ ਤਹਿਤ ਟਰੂਡੋ ਸਰਕਾਰ ਨੇ ਇੱਕ ਹੋਰ ਮਹੱਵਪੂਰਨ ਫੈਸਲਾ ਲਿਆ ਹੈ। ਜਿਸਦੇ ਤਹਿਤ ਕੈਨੇਡਾ ਸਰਕਾਰ ਨੇ 99 ਫੀਸਦੀ ਸਟੂਡੈਂਟ ਵੀਜਾ ਜਾਰੀ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ। ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਵਿੱਚ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿਦਿਆਰਥੀ ਪੜਦੇ ਹਨ ਉਨ੍ਹਾਂ ਵਿੱਚ 40 ਪ੍ਰਤੀਸ਼ਤ ਸਟੂਡੈਂਟ ਭਾਰਤੀ ਹਨ। ਇਹ ਵੀ ਦੱਸਣਯੋਗ ਹੈ ਕਿ ਇੱਥੇ ਸਿੱਖਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ।

ਸਿੱਖਾਂ ਨੇ ਕੈਨੇਡਾ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਕੈਨੇਡਾ ਨੇ ਸਟੂਡੈਂਟ ਵੀਜਾ ਜਾਰੀ ਕਰਕੇ ਰਿਸ਼ਤਿਆਂ ਨੂੰ ਸੁਧਾਰਨ ਦੀ ਜਿਹੜੀ ਉਦਾਹਰਣ ਪੇਸ਼ ਕੀਤੀ ਹੈ। ਇਸ ਨਾਲ ਸਿੱਖਿਆ ਇੰਡਸਟਰੀ ਨੂੰ ਭਾਰੀ ਰਾਹਤ ਮਿਲੇਗੀ, ਕਿਉਂਕਿ ਦੋਹਾਂ ਦੇਸ਼ਾਂ ਦੇ ਖਰਾਬ ਸੰਬਧਾਂ ਕਾਰਨ ਸਟੂਡੈਂਟ ਵੀਜਾ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਸੀ।

ਪਹਿਲਾਂ ਜਦੋਂ ਕੈਨੇਡਾ ਭਾਰਤ ਦੇ ਸੰਬਧ ਖਰਾਬ ਸਨ ਤਾਂ ਕੈਨੇਡਾ ਜਾਣ ਵਾਲੇ ਵਿਦਿਆਰੀ ਦਬਾਅ ਵਿੱਚ ਆ ਗਏ ਸਨ ਉਨ੍ਹਾਂ ਨੂੰ ਲਗਦਾ ਸੀ ਕਿ ਵਿਦੇਸ਼ ਜਾਣ ਦਾ ਉਨ੍ਹਾਂ ਦਾ ਸੁਫਨਾ ਪੂਰਾ ਨਹੀਂ ਹੋਵੇਗਾ। ਪਰ ਕੈਨੇਡਾ ਸਰਕਾਰ ਦੀ ਨਵੀਂ ਪਹਿਲਾ ਨੇ ਵਿਦਿਆਰਥੀਆਂ ਦੇ ਮਨਾਂ ਆਸ ਦੀ ਕਿਰਨ ਜਗਾ ਦਿੱਤੀ ਹੈ। ਕੈਨੇਡਾ ਨੇ ਜਿਹੜਾ ਭਾਰਤੀ ਵਿਦਿਆਰਥੀ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਉਸ ਨਾਲ ਇੰਡੀਅਨ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਲਈ ਇਹ ਬਹੁਤ ਵੱਡੀ ਖਬਰ ਹੈ। ਰਾਹਤ ਇਹ ਹੈ ਕਿ ਹੁਣ ਟਰੂਡੋ ਸਰਕਾਰ ਨੇ 99 ਪ੍ਰਤੀਸ਼ਤ ਸਟੱਡੀ ਵੀਜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਪਹਿਲਾਂ ਸਿਰਫ 60 ਸਿਰਫ ਵੀਜਾ ਦਿੰਦੀ ਸੀ ਪਰ ਹੁਣ ਉਸਦੀ ਦਰ ਵਧਾ ਕੇ ਇਸਨੂੰ 99 ਪ੍ਰਤੀਸ਼ਤ ਕਰ ਦਿੱਤਾ ਹੈ।