Canada ‘ਚ ਬੇਰੁਜਗਾਰੀ ਦਰ ਹੋਈ ਘੱਟ

Vancouver – ਕੈਨੇਡਾ ਤੋਂ ਨੌਕਰੀਆਂ ਨਾਲ ਜੁੜੀ ਚੰਗੀ ਖ਼ਬਰ ਸਾਹਮਣੇ ਆਈ ਹੈ। ਅਗਸਤ ਮਹੀਨੇ ਦੌਰਾਨ ਕੈਨੇਡਾ ਦੀ ਆਰਥਿਕਤਾ ‘ਚ ਕਈ ਨਵੀਆਂ ਨੌਕਰੀਆਂ ਜੁੜੀਆਂ ਹਨ। ਇਨ੍ਹਾਂ ਹੀ ਨਹੀਂ ਅਗਸਤ ਮਹੀਨੇ ਬੇਰੋਜ਼ਗਾਰੀ ਦਰ ਵੀ ਕਾਫ਼ੀ ਹੇਠਾਂ ਆ ਗਈ। ਸਟੈਸਟਿਸਟਿਕਸ ਕੈਨੇਡਾ ਵੱਲੋਂ ਜੋ ਨਵੇਂ ਅੰਕੜੇ ਜਾਰੀ ਕੀਤੇ ਗਏ ਉਸ ਮੁਤਾਬਕ ਕੈਨੇਡੀਅਨ ਇਕੌਨਮੀ ਵਿਚ ਬੀਤੇ ਅਗਸਤ ਮਹੀਨੇ ਦੌਰਾਨ 90,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਹਨ। ਲਗਾਤਾਰ ਅਗਸਤ ਅਜਿਹਾ ਤੀਸਰਾ ਮਹੀਨਾ ਹੈ ਜਿੱਥੇ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਿਹਾ।
ਦੱਸਦਈਏ ਕਿ ਜੁਲਾਈ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ 7.5 ਫ਼ੀਸਦੀ ਸੀ। ਇਸ ਦੇ ਮੁਕਾਬਲੇ ਅਗਸਤ ਮਹੀਨੇ ਬੇਰੁਜ਼ਗਾਰੀ ਦਰ ਘਟ ਕੇ 7.1 % ਦਰ ਹੋਈ। ਇਥੇ ਧਿਆਨਦੇਣਯੋਗ ਹੈ ਕਿ ਕੋਵਿਡ ਦੀ ਸ਼ੁਰੂਆਤ ਤੋਂ ਬਾਅਦ ਅਗਸਤ ਮਹੀਨੇ ਦੀ ਬੇਰੁਜ਼ਗਾਰੀ ਦਰ ਸਭ ਤੋਂ ਘੱਟ ਦਰਜ ਹੋਈ ਹੈ।
ਅਗਸਤ ਮਹੀਨੇ ਦੌਰਾਨ ਪੈਦਾ ਹੋਈਆਂ ਜ਼ਿਆਦਾਤਰ ਨਵੀਆਂ ਨੌਕਰੀਆਂ ‘ਚ ਜਿਆਦਾਤਰ ਨੌਕਰੀਆਂ ਫ਼ੁਲ-ਟਾਇਮ ਨੌਕਰੀਆਂ ਹਨ। ਨੌਕਰੀਆਂ ਦੇ ਮਾਮਲੇ ਵਿਚ ਹੋਟਲ ਅਤੇ ਫ਼ੂਡ ਸੈਕਟਰ ਮੋਹਰੀ ਰਿਹਾ ਹੈ। ਨਵੀਆਂ ਨੌਕਰੀਆਂ ਦੇ ਮਾਮਲੇ ‘ਚ ਰਿਟੇਲ ਅਤੇ ਫ਼ੂਡ ਸੇਵਾਵਾਂ ਵਰਗੇ ਖੇਤਰ ਅਜੇ ਵੀ ਪਿੱਛੇ ਹਨ।
ਨਵੇਂ ਅੰਕੜਿਆਂ ਮੁਤਾਬਕ ਕੋਰੋਨਾ ਤੋਂ ਪਹਿਲਾਂ, ਫਰਵਰੀ 2020 ਦੇ ਮੁਕਾਬਲੇ, ਕੈਨੇਡਾ ਵਿਚ ਅਜੇ ਵੀ 156,000 ਫੁਲ-ਟਾਈਮ ਨੌਕਰੀਆਂ ਘੱਟ ਹਨ।