Vancouver – ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਇਕ ਪੰਜਾਬੀ ਸਿੱਖ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਵਾਸ਼ਿੰਗਟਨ ਦੇ ਇੱਕ ਗੈਸ ਸਟੇਸ਼ਨ ‘ਤੇ ਵਾਪਰੀ ਹੈ। ਜੀ ਹਾਂ, ਸੂਬੇ ਵਾਸ਼ਿੰਗਟਨ ਦੇ ਇੱਕ ਗੈਸ ਸਟੇਸ਼ਨ ‘ਤੇ ਸਿੱਖ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਜਿਸ ਸਿੱਖ ਦੇ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰੀਆਂ ਗਈਆਂ ਉਹ ਪੰਜਾਬ ‘ਚ ਜਲੰਧਰ ਨਾਲ ਸੰਬੰਧਿਤ ਹੈ।
ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਇਹ ਗੋਲੀਬਾਰੀ ਸਵੇਰੇ 8 ਵਜੇ ਦੇ ਕਰੀਬ 148 ਵੀਂ ਸਟ੍ਰੀਟ ਅਤੇ ਹਾਈਵੇ 99 ਦੇ ਚੌਰਾਹੇ ਦੇ ਨੇੜੇ ਇੱਕ ਗੈਸ ਸਟੇਸ਼ਨ ‘ਤੇ ਹੋਈ।ਪੁਲਿਸ ਦਾ ਕਹਿਣਾ ਹੈ ਕਿ ਸਸਪੇਕਟ ਸਟੋਰ ‘ਚ ਦਾਖ਼ਲ ਹੋਇਆ ‘ਤੇ ਉਸ ਨੇ ਵਿਅਕਤੀ ‘ਤੇ ਗੋਲੀ ਚਲਾ ਦਿੱਤੀ। ਜਾਣਕਾਰੀ ਮੁਤਾਬਿਕ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਨਵੁੱਡ ਵਿਖੇ ਲੰਘੇ ਐਤਵਾਰ ਵਾਲੇ ਦਿਨ ਗੈਸ ਸਟੇਸ਼ਨ ਉੱਤੇ ਕੰਮ ਕਰਦੇ ਸਿੱਖ ਨੂੰ ਇੱਕ ਲੁਟੇਰੇ ਵੱਲੋ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਦੀ ਜਾਣਕਰੀ ਮੁਤਾਬਿਕ ਪੀੜਤ ਦਾ ਨਾਮ ਤੇਜਪਾਲ ਸਿੰਘ (ਹੈ। ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਦੱਸੀ ਗਈ।ਇੱਕ ਲੁਟੇਰੇ ਜਿਸ ਨੇ ਮੂੰਹ ਉੱਤੇ ਮਾਸਕ ਪਾਇਆ ਹੋਇਆ ਸੀ। ਉਸ ਵੱਲੋ ਵਿਅਕਤੀ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਹੈ।
ਦੱਸਦਾਈਏ ਕਿ ਤੇਜਪਾਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਨੇੜਲੇ ਸਰੀਂਹ ਪਿੰਡ ਦਾ ਵਸਨੀਕ ਸੀ ਤੇ ਪਿਛਲੇ ਕਾਫ਼ੀ ਸਮੇਂ ਤੋਂ ਸਿਆਟਲ ਦੇ ਲੈਨਵੁੱਡ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ