Canada ਦੇ ਕਈ ਸੂਬਿਆਂ ਨੇ ਕੀਤਾ Vaccine Passport ਦਾ ਐਲਾਨ

Vancouver – ਕੈਨੇਡਾ ਦੇ ਕਈ ਸੂਬਿਆਂ ਵੱਲੋਂ ਵੈਕਸੀਨ ਪਾਸਪੋਰਟ ਸਿਸਟਮ ਦਾ ਐਲਾਨ ਕੀਤਾ। ਇਸ ਤੋਂ ਬਾਅਦ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਪਰੂਫ ਆਫ਼ ਵੈਕਸੀਨ ਦਾ ਐਲਾਨ ਕਰ ਦਿੱਤਾ ਹੈ। ਇਹ ਕਦਮ ਕੈਨੇਡਾ ‘ਚ ਕੋਰੋਨਾ ਦੀ ਚੌਥੀ ਲਹਿਰ ਦੇ ਪ੍ਰਭਾਵ ਨੂੰ ਦੇਖਦਿਆਂ ਚੁੱਕਿਆ ਗਿਆ। ਹੁਣ ਇਸ ਬਾਰੇ ਫ਼ੈਡਰਲ ਅੰਅੰਕੜੇ ਸਾਹਮਣੇ ਆਏ ਹਨ ਜਿਸ ਦੇ ਮੁਤਾਬਿਕ ਕੈਨੇਡਾ ਦੇ ਵੱਖ ਵੱਖ ਸੂਬਿਆਂ ਵਿੱਚ ਵੈਕਸੀਨ ਪਾਸਪੋਰਟ ਲਾਜ਼ਮੀ ਹੋਣ ਦੇ ਐਲਾਨ ਦੇ ਨਾਲ ਹੀ ਹਜ਼ਾਰਾਂ ਲੋਕਾਂ ਵੱਲੋਂ ਕੋਵਿਡ -19 ਵੈਕਸੀਨ ਦੀ ਪਹਿਲੀ ਡੋਜ਼ ਹਾਸਿਲ ਕੀਤੀ ਹੈ I
ਸਭ ਤੋਂ ਪਹਿਲਾਂ ਕਿਊਬੈੱਕ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਸੀ। ਕਿਊਬੈੱਕ ਵੱਲੋਂ 10 ਅਗਸਤ ਨੂੰ ਵੈਕਸੀਨ ਪਾਸਪੋਰਟ ਲਾਜ਼ਮੀ ਕੀਤਾ ਸੀ I ਪ੍ਰੋਵਿੰਸ ਵਿੱਚ ਕੋਵਿਡ -19 ਵੈਕਸੀਨ ਦੀ ਪਹਿਲੀ ਖ਼ੁਰਾਕ ਲਏ ਹੋਣ ਦੀ ਦਰ ਜੂਨ ਦੇ ਅਖ਼ੀਰ ਤੱਕ ਬਹੁਤ ਘੱਟ ਗਈ ਸੀ। ਅੰਕੜਿਆਂ ਮੁਤਾਬਿਕ ਪ੍ਰੋਵਿੰਸ ਵਿੱਚ ਵੈਕਸੀਨ ਪਾਸਪੋਰਟ ਲਾਗੂ ਹੋਣ ਤੋਂ ਬਾਅਦ ਹੀ ਕੋਵਿਡ -19 ਵੈਕਸੀਨ ਦੀ ਪਹਿਲੀ ਖ਼ੁਰਾਕ ਵਿੱਚ 50 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ I
ਉਨਟੇਰਿਉ ਵਿੱਚ ਰੈਸਟੋਰੈਂਟ, ਬਾਰ, ਜਿਮ, ਸਪੋਰਟਸ ਫ਼ੈਸਿਲਟੀ, ਸਿਨੇਮਾ ਅਤੇ ਕੈਸੀਨੋ ਆਦਿ ਥਾਵਾਂ ‘ਤੇ ਜਾਣ ਲਈ ਵੈਸਕਸੀਨ ਪਾਸਪੋਰਟ ਸਿਸਟਮ 22 ਸਤੰਬਰ ਤੋਂ ਲਾਗੂ ਕੀਤਾ ਗਿਆ ਸੀ I
ਉਨਟੇਰਿਉ ਦੇ ਚੀਫ਼ ਮੈਡੀਕਲ ਅਫ਼ਸਰ , ਡਾ ਕੈਰਨ ਮੂਅਰ ਵੱਲੋਂ ਦੱਸਿਆ ਗਿਆ ਕਿ ਵੈਸਕਸੀਨ ਪਾਸਪੋਰਟ ਸਿਸਟਮ ਸ਼ੁਰੂ ਹੋਣ ਨਾਲ ਪ੍ਰੋਵਿੰਸ ਵਿੱਚ ਵੈਕਸੀਨੇਸ਼ਨ ਦਰ ਵੱਧ ਹੋਈ ਹੈ ਜਿੱਥੇ 12 ਸਾਲ ਤੋਂ ਵੱਡੀ ਉਮਰ ਦੇ ਸਾਰੇ ਨਾਗਰਿਕ ਵੈਕਸੀਨ ਦੀ ਘੱਟੋ ਘੱਟ ਇਕ ਖ਼ੁਰਾਕ ਲੈ ਚੁੱਕੇ ਹਨI ਉਨਟੇਰਿਉ ਵਿੱਚ 85 ਫ਼ੀਸਦੀ ਲੋਕ ਵੈਕਸੀਨ ਦੀ ਘੱਟੋ ਘੱਟ ਇਕ ਖ਼ੁਰਾਕ ਲੈ ਚੁੱਕੇ ਹਨ I
ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵੱਲੋਂ 23 ਅਗਸਤ ਨੂੰ ਵੈਕਸੀਨ ਪਾਸਪੋਰਟ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ I ਉਸ ਸਮੇਂ ਸੂਬੇ ਵਿੱਚ ਕੋਵਿਡ -19 ਵੈਕਸੀਨ ਦੀ ਪਹਿਲੀ ਖ਼ੁਰਾਕ ਲੈਣ ਦੀ ਦਰ ਸਭ ਤੋਂ ਘੱਟ ਸੀ I ਇਹ ਐਲਾਨ ਹੁੰਦੇ ਹੀ ਪ੍ਰੋਵਿੰਸ ਵਿੱਚ ਵੈਕਸੀਨੇਸ਼ਨ ਦਰ ਕਰੀਬ ਦੁੱਗਣੀ ਹੋ ਗਈI
ਐਲਬਰਟਾ ਵੱਲੋਂ ਵੈਕਸੀਨ ਸਿਸਟਮ ਸੰਬੰਧੀ ਸਭ ਤੋਂ ਅਖ਼ੀਰ ਵਿੱਚ ਇਹ ਕਦਮ ਚੱਕਿਆ ਗਿਆ I ਸੂਬੇ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ 15 ਸਤੰਬਰ ਨੂੰ ਇਸ ਦਾ ਐਲਾਨ ਕੀਤਾ ਗਿਆ ਸੀ I ਇਸ ਤੋਂ ਬਾਅਦ ਸੂਬੇ ਵਿੱਚ ਵੈਕਸੀਨੇਸ਼ਨ ਦਰ ਵਿੱਚ ਤਿੰਨ ਗੁਣਾ ਵਾਧਾ ਦੇਖਣ ਨੂੰ ਮਿਲਿਆ I