ਵੱਖ-ਵੱਖ Social Media ਪਲੇਟਫ਼ਾਰਮ ਹੋਏ ਡਾਊਨ

Vancouver – ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਨੂੰ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਅਚਾਨਕ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮ ਡਾਊਨ ਹੋ ਗਏ। ਜੀ ਹਾਂ, ਫ਼ੇਸਬੁੱਕ ਅਤੇ ਫ਼ੇਸਬੁੱਕ ਦੇ ਅਧੀਨ ਆਉਣ ਵਾਲੇ ਐਪਸ ਅਚਾਨਕ ਡਾਊਨ ਹੋ ਗਏ। ਇਨ੍ਹਾਂ ਐਪਸ ਜਾਣੀ ਇੰਸਟਾਗ੍ਰਾਮ ਅਤੇ ਵਟਸਐਪ ਦੇ ਡਾਊਨ ਹੋਣ ਨਾਲ ਦੁਨੀਆ ਭਰ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨI ਖ਼ਬਰ ਲਿਖੇ ਜਾਂ ਤਕ ਸਰਵਰ ਅਜੇ ਵੀ ਬਹੁਤ ਹੋਲੀ ਹਨ। ਇਹ ਸਿਰਫ ਇਕ ਦੇਸ਼ ‘ਚ ਨਹੀਂ ਹੋਇਆ ਬਲਕਿ ਦੁਨੀਆ ਭਰ ਦੇ ਯੂਜ਼ਰਜ਼ ਨੂੰ ਫ਼ੇਸਬੁੱਕ ਦੀ ਕਿਸੇ ਵੀ ਸੇਵਾ ਵਿੱਚ ਲੌਗ ਇਨ ਕਰਨ ਵਿੱਚ ਅਸਮਰੱਥ ਹਨ I

ਵੈਬਸਾਈਟ ਬੰਦ ਹੋਣ ਬਾਰੇ ਸ਼ਿਕਾਇਤਾਂ ਹਾਸਿਲ ਕਰਨ ਵਾਲੀ ਵੈਬਸਾਈਟ ਡਾਊਨਡਿਟੈਕਟਰ ਮੁਤਾਬਿਕ 30,000 ਤੋਂ ਵੱਧ ਕੈਨੇਡੀਅਨਜ਼ ਨੇ ਇਸ ਬਾਰੇ ਸ਼ਿਕਾਇਤ ਕੀਤੀ ਹੈ । ਇੱਕਲੇ ਕੈਨੇਡਾ ਵਿੱਚ ਇੰਸਟਾਗ੍ਰਾਮ ਬੰਦ ਹੋਣ ਦੀਆਂ 21,000 ਸ਼ਿਕਾਇਤਾਂ ਅਤੇ ਵਟਸਐਪ ਬਾਰੇ ਘੱਟੋ ਘੱਟ 14,000 ਰਿਪੋਰਟਾਂ ਆ ਚੁੱਕੀਆਂ ਹਨ I  ਅਮਰੀਕਾ, ਯੂਰਪ, ਭਾਰਤ, ਅਫਰੀਕਾ ਅਤੇ ਏਸ਼ੀਆ ਵਿੱਚ ਵੀ ਅਜਿਹੀਆਂ ਹੀ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ Iਇਸ ਤੋਂ ਬਾਅਦ ਫੇਸਬੁੱਕ ਦਾ ਟਵੀਟ ਵੀ ਸਾਹਮਣੇ ਆਇਆ ਹੈ। ਫ਼ੇਸਬੁੱਕ ਨੇ ਟਵੀਟ ਕਰਕੇ ਦੱਸਿਆ ਹੈ ਕਿ ਦੁਨੀਆ ਭਰ ਵਿੱਚ ਕੁਝ ਲੋਕਾਂ ਨੂੰ ਫ਼ੇਸਬੁੱਕ ਐਪ ਨੂੰ ਐਕਸੈਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ।