Ontario ਸਰਕਾਰ ਹਟਾ ਰਹੀ ਕੋਰੋਨਾ ਪਾਬੰਦੀਆਂ

Vancouver – ਓਂਟਾਰੀਓ ਸਰਕਾਰ ਵੱਲੋਂ ਅੱਜ ਕੋਰੋਨਾ ਪਾਬੰਦੀਆਂ ਹਟਾਉਣ ਬਾਰੇ ਵੱਡਾ ਐਲਾਨ ਕੀਤਾ ਗਿਆ। ਹੁਣ ਸੂਬੇ ਵੱਲੋਂ ਕਾਫ਼ੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਸ ਯੋਜਨਾ ਦੇ ਬਾਰੇ ਓਂਟਾਰੀਓ ਦੇ ਪ੍ਰੀਮੀਅਰ ਫ਼ੋਰਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਓਂਟਾਰੀਓ ਵੱਲੋਂ ਹੁਣ ਮਾਰਚ 2022 ਤੋਂ ਇੰਡੋਰ ਥਾਵਾਂ ਤੋਂ ਲਾਜ਼ਮੀ ਮਾਸਕ ਨੂੰ ਹਟਾਇਆ ਜਾਵੇਗਾ। ਸੂਬੇ ਵੱਲੋਂ ਪਹਿਨਣ ਵਰਗੀਆਂ ਰੋਕਾਂ ਨੂੰ ਵੀ ਹਟਾਏ ਜਾਣ ਦੀ ਯੋਜਨਾ ਸਾਂਝੀ ਕੀਤੀ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਰੋਕਾਂ ਨੂੰ ਹੌਲੀ ਹੌਲੀ, ਲਗਾਤਾਰ ਨਿਗਰਾਨੀ ਕਰਦਿਆਂ, ਅਗਲੇ 6 ਮਹੀਨਿਆਂ ਦਰਮਿਆਨ ਹਟਾਇਆ ਜਾਵੇਗਾ। ਹੁਣ ਜੋ ਸੂਬੇ ‘ਚ ਕੋਰੋਨਾ ਦੇ ਹਾਲਾਤ ਹਨ ਇਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਸੂਬੇ ਵੱਲੋਂ ਯੋਜਨਾ ਤਿਆਰ ਕੀਤੀ ਗਈ ਹੈ।
25 ਅਕਤੂਬਰ ਤੋਂ ਰੈਸਟੋਰੈਂਟਾਂ,ਕਸੀਨੋਜ਼, ਜਿਮ ਅਤੇ ਹੋਰ ਜਿਹੜੀਆਂ ਵੀ ਥਾਂਵਾਂ ’ਤੇ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ ਤੇ ਇਥੇ ਲੱਗੀ ਕਪੈਸਿਟੀ ਲਿਮਿਟ ਹਟਾਈ ਜਾ ਰਹੀ ਹੈ।
15 ਨਵੰਬਰ ਤੋਂ ਹਾਈ-ਰਿਸਕ ਥਾਵਾਂ ਜਿੱਥੇ ਵੈਕਸੀਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੈ, ਉੱਥੇ ਕਪੈਸਿਟੀ ਲਿਮਿਟ ਹਟਾਈ ਜਾ ਰਹੀ ਹੈ। 17 ਜਨਵਰੀ ਤੋਂ ਜਿਹੜੀਆਂ ਥਾਵਾਂ ਤੇ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਨਹੀਂ ਵੀ ਹੈ, ਉੱਥੇ ਵੀ ਕਪੈਸਿਟੀ ਲਿਮਿਟ ਹਟਾ ਦਿੱਤੀ ਜਾਵੇਗੀ।ਜਿਸ ਦਾ ਮਤਲਬ ਹੈ ਕਿ ਰੈਸਟੋਰੈਂਟ, ਬਾਰ ਅਤੇ ਸਪੋਰਟਸ ਦੀਆਂ ਥਾਵਾਂ ਵਿਚ ਵੈਕਸੀਨੇਸ਼ਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਵੀ ਹਟਾਈ ਜਾ ਸਕਦੀ ਹੈ। 28 ਮਾਰਚ ਤੋਂ ਇੰਡੋਰ ਪਬਲਿਕ ਥਾਂਵਾਂ ‘ਤੇ ਮਾਸਕ ਪਹਿਨਣ ਦੀ ਜ਼ਰੂਰਤ ਵੀ ਖ਼ਤਮ ਕੀਤੀ ਜਾ ਸਕਦੀ ਹੈ ਅਤੇ ਸਾਰੀਆਂ ਥਾਂਵਾਂ ਤੇ ਵੈਕਸੀਨ ਦਾ ਪ੍ਰਮਾਣ ਦਿਖਾਏ ਜਾਣ ਦੇ ਨਿਯਮ ਵੀ ਹਟਾਏ ਜਾਵੇਗੀ ।