ATM ਚੋਰੀ ਕਰਦਾ ਪੰਜਾਬੀ ਪੁਲਿਸ ਨੇ ਕੀਤਾ ਕਾਬੂ

Vancouver – ਏਟੀਐਮ ਮਸ਼ੀਨਾਂ ਨੂੰ ਲੁੱਟਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜੀ ਹਾਂ, ਕੁੱਝ
ਥਾਵਾਂ ‘ਤੇ ਭੰਨਤੋੜ ਕਰਕੇ ਏ ਟੀ ਐਮ ਮਸ਼ੀਨਾਂ ਲੁੱਟਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਮਿਸਿਸਾਗਾ ਦੇ ਇੱਕ ਵਿਅਕਤੀ ਨੂੰ ਉਨ੍ਹਾਂ ਵੱਲੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਭੁਪਿੰਦਰ ਸੰਧੂ ਵੱਜੋਂ ਹੋਈ ਹੈ। ਇਹ 36 ਸਾਲਾ ਭੁਪਿੰਦਰ ਮਿਸਿਸਾਗਾ ਦਾ ਰਹਿਣ ਵਾਲਾ ਹੈ।
ਪੁਲਿਸ ਵਲੋਂ ਜਾਰੀ ਕੀਤੀ ਰਿਲੀਜ਼ ਮੁਤਾਬਕ, ਕਥਿਤ ਦੋਸ਼ੀ ਜੁਲਾਈ ਤੋਂ ਸਤੰਬਰ 2021 ਦੇ ਦਰਮਿਆਨ, ਪੀਲ ਖੇਤਰ ਵਿਚ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।ਮਿਸਿਸਾਗਾ ਦੇ ਭੁਪਿੰਦਰ ਸੰਧੂ ਉੱਪਰ ਬਿਜ਼ਨਸ ਅਦਾਰਿਆਂ ਚ ਦਾਖ਼ਲ ਹੋਕੇ ਏਟੀਐਮ ਲੁੱਟਣ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਲੱਗੇ ਹਨ।

ਤਸਵੀਰ ਵੱਡੀ ਕਰੋ ਭੁਪਿੰਦਰ ਨੂੰ ਭੰਨਤੋੜ ਕਰਨ, ਚੋਰੀ ਕਰਨ, ਅਪਰਾਧ ਰਾਹੀਂ ਪ੍ਰਾਪਤ ਕੀਤੀ ਸੰਪਤੀ ਰੱਖਣ ਅਤੇ ਭੰਨਤੋੜ ਲਈ ਵਰਤੇ ਜਾਣ ਵਾਲੇ ਸੰਦ ਰੱਖਣ ਦੇ ਕਈ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ। ਹੁਣ ਜਲਦ ਹੀ ਭੁਪਿੰਦਰ ਦੀ ਕੋਰਟ ‘ਚ ਪੇਸ਼ੀ ਹੋਵੇਗੀ। ਇਸ ਵਾਸਤੇ 27 ਅਕਤੂਬਰ ਦਾ ਸਮਾਂ ਤਹਿ ਕੀਤਾ ਗਿਆ ਹੈ। ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਜੇ ਅਜਿਹੀਆਂ ਵਾਰਦਾਤਾਂ ਬਾਰੇ ਕਿਸੇ ਕੋਲ ਕੋਈ ਹੋਰ ਜਾਣਕਾਰੀ ਹੋਵੇ, ਤਾਂ ਉਹ ਪੁਲਿਸ ਨਾਲ ਸੰਪਰਕ ਕਰੇ।