ਹਵਾਈ ਅੱਡਿਆਂ ਤੇ ਹਟਾਈਆਂ ਕੋਰੋਨਾ ਪਾਬੰਦੀਆਂ

Vancouver – ਕੈਨੇਡਾ ਦੇ ਹੁਣ ਹੋਰ 8 ਹਵਾਈ ਅੱਡਿਆਂ ‘ਤੇ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਵੱਲੋਂ ਦਿੱਤੀ ਗਈ। ਕੈਨੇਡਾ ਵੱਲੋਂ ਜੋ ਕੋਰੋਨਾ ਕਾਰਨ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਉਨ੍ਹਾਂ ਨੂੰ ਹੁਣ ਹੌਲੀ-ਹੌਲੀ ਹਟਾਇਆ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਹੁਣ ਕੁਝ ਹੋਰ ਹਵਾਈ ਅੱਡਿਆਂ ‘ਤੇ ਵੀ ਅੰਤਰਰਾਸ਼ਟਰੀ ਉਡਾਣਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਬਾਰੇ ਟਰਾਂਸਪੋਰਟ ਮਿਨਿਸਟਰ ਵੱਲੋਂ ਦੱਸਿਆ ਗਿਆ ਕਿ 30 ਨਵੰਬਰ ਤੋਂ, ਕੈਨੇਡਾ ਦੇ 8 ਹੋਰ ਹਵਾਈ ਅੱਡਿਆਂ ‘ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮਿਨਿਸਟਰ ਅਲਗ਼ਬਰਾ ਦਾ ਕਹਿਣਾ ਹੈ, ਕਿ ਇਸ ਕਦਮ ਨਾਲ ਯਾਤਰੀਆਂ ਲਈ ਖੇਤਰੀ ਹਵਾਈ ਅੱਡਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ।
ਜੌਨ ਸੀ ਮੁਨਰੋ ਹੈਮਿਲਟਨ ਇੰਟਰਨੈਸ਼ਨਲ, ਰੀਜਨ ਔਫ਼ ਵਾਟਰਲੂ ਇੰਟਰਨੈਸ਼ਨਲ, ਰਿਜਾਈਨਾ ਇੰਟਰਨੈਸ਼ਨਲ, ਸਸਕਾਟੂਨ ਜੌਨ ਜੀ ਡੀਫ਼ਨਬੇਕਰ ਇੰਟਰਨੈਸ਼ਨਲ, ਕਿਲੋਅਨਾ ਇੰਟਰਨੈਸ਼ਨਲ, ਐਬਟਸਫ਼ਰਡ ਇੰਟਰਨੈਸ਼ਨਲ, ਵਿਕਟੋਰੀਆ ਇੰਟਰਨੈਸ਼ਨਲ ਇਨ੍ਹਾਂ ਹਵਾਈ ਅੱਡਿਆਂ ‘ਤੇ ਮੁੜ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹੈ। ਹੈਲੀਫ਼ੈਕਸ ਸਟੈਨਫ਼ੀਲਡ ਇੰਟਰਨੈਸ਼ਨਲ, ਕਿਊਬੈਕ ਸਿਟੀ ਯਾਨ ਲਿਸੇਜ ਇੰਟਰਨੈਸ਼ਨਲ, ਮੌਂਟ੍ਰੀਅਲ- ਟ੍ਰੂਡੋ ਇੰਟਰਨੈਸ਼ਨਲ, ਔਟਵਾ/ਮੈਕਡੌਨਲਡ-ਕਾਰਟੀਏ ਇੰਟਰਨੈਸ਼ਨਲ, ਟੋਰੌਂਟੋ ਪੀਅਰਸਨ ਇੰਟਰਨੈਸ਼ਨਲ, ਬਿਲੀ ਬਿਸ਼ਪ ਟੋਰੌਂਟੋ ਸਿਟੀ ਸੈਂਟਰ, ਵਿਨਿਪੈਗ ਜੇਮਜ਼/ਆਰਮਸਟਰੌਂਗ ਰਿਚਰਡਸਨ ਇੰਟਰਨੈਸ਼ਨਲ, ਐਡਮੰਟਨ ਇੰਟਰਨੈਸ਼ਨਲ, ਕੈਲਗਰੀ ਇੰਟਰਨੈਸ਼ਨਲ, ਵੈਨਕੂਵਰ ਇੰਟਰਨੈਸ਼ਨਲ, ਇਨ੍ਹਾਂ ਏਅਰਪੋਰਟਾਂ ‘ਤੇ ਪਹਿਲਾਂ ਹੀ ਸੇਵਾਵਾਂ ਚੱਲ ਰਹੀਆਂ ਹਨ।