Canada ਦੇ ਇਸ ਸੂਬਿਆਂ ਚ ਲੱਗ ਸਕਦਾ ਹੈ ਫਿਰ ਤੋਂ Lockdown

Vancouver – ਕੈਨੇਡਾ ਦੇ ਕਈ ਸੂਬਿਆਂ ‘ਚ ਕੋਰੋਨਾ ਵਾਇਰਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਐਲਬਰਟਾ ਅਤੇ ਸਸਕੈਚਵਨ ਵਿਚ ਕੋਰੋਨਾ ਦੀ ਚੋਥੀ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜੋ ਇਨ੍ਹਾਂ ਸੂਬਿਆਂ ‘ਚ ਹਾਲਾਤ ਬਣੇ ਹੋਏ ਹਨ ਉਸ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਐਲਬਰਟਾ ਅਤੇ ਸਸਕੈਚਵਨ ‘ਚ ਲਾਕਡਾਊਨ ਲਗਾਇਆ ਜਾਵੇ। ਜੀ ਹਾਂ, ਇਨ੍ਹਾਂ ਸੂਬਿਆਂ ਦੇ ਹਾਲਾਤਾਂ ਨੂੰ ਦੇਖਦਿਆਂ ਕੈਨੇਡੀਅਨ ਮੈਡਿਕਲ ਅਸੋਸੀਏਸ਼ਨ ਨੇ ਕਿਹਾ ਹੈ ਕਿ ਐਲਬਰਟਾ ਅਤੇ ਸਸਕੈਚਵਨ ‘ਚ ਲੌਕਡਾਉਨ ਲਗਾਇਆ ਜਾਵੇ ।ਇਨ੍ਹਾਂ ਦੋਵੇਂ ਸੂਬਿਆਂ ਵਿਚ ਕੋਵਿਡ ਮਰੀਜ਼ਾਂ ਦੇ ਰਿਕਾਰਡ ਹਸਪਤਾਲ ਦਾਖ਼ਲੇ ਹੋ ਰਹੇ ਹਨ ਅਤੇ ਆਈ ਸੀ ਯੂ ਦੀ ਸਮਰੱਥਾ ਲਗਾਤਾਰ ਘਟਦੀ ਜਾ ਰਹੀ ਹੈ। ਨੈਸ਼ਨਲ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਡਾ ਕੈਥਰੀਨ ਸਮਾਰਟ ਨੇ ਇਸ ਸੰਬੰਧੀ ਫ਼ੈਡਰਲ ਅਤੇ ਸੂਬਾ ਸਰਕਾਰਾਂ ਕੋਲੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਸੋਸੀਏਸ਼ਨ ਦੀ ਮੰਗ ਹੈ ਕਿ ਸੂਬਿਆਂ ਵਿਚ ‘ਫ਼ਾਇਰਬ੍ਰੇਕਰਜ਼’ ਜਾਂ ‘ਸਰਕਟਬ੍ਰੇਕਰਜ਼’ ਲਾਕਡਾਊਨ ਲਗਾਇਆ ਜਾਵੇ। ਜਿਸ ਦੇ ਮੁਤਾਬਿਕ ਸਕੂਲ ਅਤੇ ਗ਼ੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਰੱਖਿਆ ਜਾਂਦਾ ਹੈ।
ਅਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਹੈ ਕਿ ਹੈਲਥ ਕੇਅਰ ਥਾਂਵਾਂ ‘ਤੇ ਕੋਵਿਡ ਵੈਕਸੀਨੇਸ਼ਨ ਲਾਜ਼ਮੀ ਕੀਤੀ ਜਾਵੇ ਅਤੇ ਸੂਬਿਆਂ ਵਿਚਕਾਰ ਹੈਲਥ ਵਰਕਰਾਂ ਅਤੇ ਆਈ ਸੀ ਯੂ ਸਟਾਫ਼ ਦੀ ਉਪਲਬਧਤਾ ਨੂੰ ਵਧਾਇਆ ਜਾਵੇ। ਉਹਨਾਂ ਕਿਹਾ ਕਿ ਕੋਰੋਨਾ ਕਾਰਨ ਲਗਾਈਆਂ ਰੋਕਾਂ ਵਿਚ ਛੋਟ ਦੇਣ ਦੀ ਵਜ੍ਹਾ ਨਾਲ ਹੀ ਦੋਵੇਂ ਸੂਬਿਆਂ ਦਾ ਹੈਲਥ ਸਿਸਟਮ ‘ਤੇ ਅਸਰ ਪਿਆ ਹੈ।