National Truth and Reconciliation Day Celebration in Canada

Vancouver – ਅੱਜ ਕੈਨੇਡਾ ‘ਚ ਪਹਿਲਾ National Day for Truth and Reconciliation ਮਨਾਇਆ ਗਿਆ। ਇਸ ਮੌਕੇ ਰੈਜ਼ੀਡੈਨਸ਼ੀਅਲ ਸਕੂਲ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਪਾਰਲੀਮੈਂਟ ਹਿੱਲ ਵਿਚ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿੱਥੇ ਗਵਰਨਰ ਜਨਰਲ ਮੈਰੀ ਮੇਅ ਸਾਇਮਨ ਨੇ ਵੀ ਆਪਣੇ ਵਿਚਾਰਾਂ ਸਾਂਝ ਪਾਈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਕੈਨੇਡਾ ਵਾਸੀਆਂ ਲਈ ‘ਕੌੜੇ ਸੱਚ’ ਦਾ ਸਾਹਮਣਾ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਮੂਲਨਿਵਾਸੀ ਲੋਕਾਂ ਦੀਆਂ ਤਕਲੀਫ਼ਾਂ ਅਤੇ ਧੱਕੇਸ਼ਾਹੀ ਨੂੰ ਯਾਦ ਕਰ ਰਹੇ ਹਾਂ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ , ਨਿਮਰਤਾ ਅਤੇ ਸਤਿਕਾਰ ਨਾਲ ਵਧੀਆ ਭਵਿੱਖ ਦਾ ਨਿਰਮਾਣ ਕਰਨਾ ਚਾਹੀਦਾ ਹੈ।
ਦੱਸਦਈਏ ਕਿ 30 ਸਤੰਬਰ ਨੂੰ ਕੈਨੇਡਾ ‘ਚ ਉਰੇਂਜ ਸ਼ਰਟ ਡੇ ਵੀ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 2013 ‘ਚ ਹੋਈ ਸੀ। ਇਹ ਦਿਨ ਰੈਜ਼ੀਡੈਂਸ਼ੀਅਲ ਸਕੂਲ ਦੀ ਪੀੜਤ ਫ਼ਿਲਿਸ ਵੈਬਸਟੈਡ ਨੂੰ ਸਤਿਕਾਰ ਦੇਣ ਲਈ ਮਨਾਇਆ ਜਾਂਦਾ ਹੈ । ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫ਼ਿਲਿਸ ਕੋਲੋਂ ਉਸਦੀ ਮਨਪਸੰਦ ਉਰੇਂਜ ਕਮੀਜ਼ ਖੋਹ ਲਈ ਗਈ ਸੀ। ਇਸੇ ਘਟਨਾ ਦੀ ਯਾਦ ਵਿਚ ਉਰੇਂਜ ਸ਼ਰਟ ਡੇ ਮੂਵਮੈਂਟ ਵੀ ਸ਼ੁਰੂ ਹੋਈ ਸੀ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਅੱਜ ਦੇ ਦਿਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ।ਉਹਨਾਂ ਕਿਹਾ ਕਿ ਕੈਨੇਡਾ ਵੱਲੋਂ ਮੂਲਨਿਵਾਸੀ ਲੋਕਾਂ ਨਾਲ ਕੀਤਾ ਗਿਆ ਧੱਕਾ ਅਤੇ ਦੁਰਵਿਵਹਾਰ ਇੱਕ ਅਜਿਹਾ ਬੋਝ ਹੈ ਜਿਸਦਾ ਸਾਰੇ ਕੈਨੇਡੀਅਨਜ਼ ਨੂੰ ਹੀ ਸਾਹਮਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਮੂਲਨਿਵਾਸੀਆਂ ਦਾ ਦਿਨ ਹੈ, ਇਹ ਦਿਨ ਸਾਰੇ ਕੈਨੇਡੀਅਨਜ਼ ਲਈ ਹੈ।ਜਸਟਿਨ ਟਰੂਡੋ ਨੇ ਕੈਨੇਡੀਅਨਜ਼ ਨੂੰ ਅਪੀਲ ਕੀਤੀ ਕਿ ਉਹ ਰੈਜ਼ਿਡੈਂਸ਼ੀਅਲ ਸਕੂਲ ਦੇ ਪੀੜਤਾਂ ਦੀ ਦਾਸਤਾਨ ਸੁਣਨ, ਉਸਨੂੰ ਸਮਝਣ ਅਤੇ ਉਸਨੂੰ ਮਹਿਸੂਸ ਕਰਨ