Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇੱਕ ਵਿਅਕਤੀ ਵੱਲੋਂ ਸ਼ਰਾਬ ਪੀ ਕੇ ਟਰੱਕ ਚਲਾਇਆ ਜਾ ਰਿਹਾ ਸੀ |
ਦਰਅਸਲ ਓਂਟਾਰੀਓ ਦੇ ਹਾਈਵੇ 10 ਤੇ ਨਸ਼ੇ ਵਿੱਚ ਡਰਾਈਵਰ ਪੈਟਰੋਲ ਨਾਲ ਭਰਿਆ ਟਰੱਕ ਚਲਾ ਰਿਹਾ ਸੀ | ਜਿਸ ਦੇ ਤਹਿਤ ਪੁਲਿਸ ਵਲੋਂ ਉਸ ਡਰਾਈਵਰ ਦੀ ਗਿਰਫਤਾਰੀ ਕੀਤੀ ਗਈ | ਡਰਾਈਵਰ ਦਾ ਨਾਂ ਮਨਜਿੰਦਰ ਬਰਾੜ ਅਤੇ ਉਮਰ 63 ਸਾਲ ਦੱਸੀ ਗਈ | ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਥੇ ਉਨ੍ਹਾਂ ਨੇ ਦੱਸਿਆ ਕਿ 10 ਵਜੇ ਦੇ ਕਰੀਬ ਇੱਕ ਟਰੱਕ ਜਾ ਰਿਹਾ ਸੀ ਜਿਸ ਉੱਤੇ ਪੁਲਿਸ ਨੂੰ ਸ਼ੱਕ ਹੋਇਆ ਅਤੇ ਰੋਕਿਆ ਗਿਆ | ਟਰੱਕ ਰੁਕਵਾ ਕੇ ਪੁਲਿਸ ਵੱਲੋਂ ਡ੍ਰਾਈਵਰ ਦਾ ਅਲਕੋਹਲ ਟੈਸਟ ਕੀਤਾ ਤਾ ਮਨਜ਼ੂਰਸ਼ੁਦਾ ਅੰਕੜੇ ਤੋਂ ਵੱਧ ਪਾਇਆ ਗਿਆ | ਜਿਸ ਉਤੇ ਪੁਲਿਸ ਵੱਲੋਂ ਡ੍ਰਾਈਵਰ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਡ੍ਰਾਈਵਰ ਵੱਲੋਂ ਲਾਗ ਬੁਕ ਨਾਲ ਵੀ ਛੇੜ-ਛਾੜ ਕੀਤੀ ਗਈ ਸੀ | ਮਨਜਿੰਦਰ ਬਰਾੜ ਦੀ 7 ਜੁਲਾਈ ਨੂੰ ਕੋਰਟ ਸਾਹਮਣੇ ਪੇਸ਼ੀ ਹੋਵੇਗੀ|
Filed under

