ਕੈਨੇਡਾ ਦਾ ਵੱਡਾ ਧੋਖਾ! PR ਛੱਡੋ, ਵਰਕ ਪਰਮਿਟ ਦੇਣ ਤੋਂ ਵੀ ਨਾਂਹ! CANADA NEWS


VANCOUVER: ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਕਰਨ ਤੋਂ ਬਹੁਤ ਸਾਰੇ ਬਿਨੈਕਾਰ ਚਿੰਤਾ ਵਿੱਚ ਹਨ I ਵੀਕਐਂਡ ‘ਤੇ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਵੱਲੋਂ ਕੈਲਗਰੀ ਵਿੱਚ ਇਕੱਤਰ ਹੋ ਕੇ ਵਿਭਾਗ ਦੇ ਇਸ ਫ਼ੈਸਲੇ ਉੱਪਰ ਨਿਰਾਸ਼ਾ ਜ਼ਾਹਰ ਕੀਤੀ ਗਈ ਅਤੇ ਫੈਸਲੇ ਬਾਰੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਗਈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਹਾਲ ਵਿੱਚ ਹੀ ਪੋਸਟ ਗਰੈਜੂਏਟ ਵਰਕ ਪਰਮਿਟਸ ਬਾਬਤ ਨਿਯਮਾਂ ਵਿੱਚ ਤਬਦੀਲੀ ਕਰਦਿਆਂ ਉਨ੍ਹਾਂ ਬਿਨੈਕਾਰਾਂ ਨੂੰ ਅਯੋਗ ਕਰਾਰ ਦਿੱਤਾ ਹੈ, ਜਿਨ੍ਹਾਂ ਨੇ ਨਾਨ ਕਰੈਡਿਟ ਪ੍ਰੋਗਰਾਮ ਕੀਤੇ ਹੋਣ I ਡਿਗਰੀ ਅਤੇ ਡਿਪਲੋਮਾ ਕੋਰਸ ਕਰੈਡਿਟ ਕੋਰਸਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਜਦਕਿ ਆਮ ਗਿਆਨ ਪ੍ਰਾਪਤ ਕਰਨ, ਨਵਾਂ ਹੁਨਰ ਸਿੱਖਣ ਜਾਂ ਮੌਜੂਦਾ ਹੁਨਰ ਨੂੰ ਅਪਗ੍ਰੇਡ ਕਰਨ ਲਈ ਕੀਤੇ ਕੋਰਸ ਨਾਨ ਕਰੈਡਿਟ ਕੋਰਸਜ਼ ਦੀ ਸ਼੍ਰੇਣੀ ਵਿੱਚ ਆਉਂਦੇ ਹਨ I ਇਸ ਨਵੇਂ ਫ਼ੈਸਲੇ ਤੋਂ ਬਾਅਦ ਬਹੁਤ ਸਾਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਰੱਦ ਹੋ ਰਹੀਆਂ ਹਨ।

ਐਮਐਨਪੀ ਕੰਜ਼ਿਊਮਰ ਡੈਬਟ ਇੰਡੈਕਸ ਦੇ ਤਾਜ਼ਾ ਸਰਵੇਖਣ ਅਨੁਸਾਰ, ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਕੈਨੇਡੀਅਨਾਂ ਨੂੰ ਆਪਣੇ ਰਹਿਣ-ਸਹਿਣ ਦੇ ਤਰੀਕੇ ਵਿੱਚ ਵੱਡੇ ਬਦਲਾਅ ਕਰਨੇ ਪੈ ਰਹੇ ਹਨ। ਦੇਸ਼ ਦੇ ਲਗਭਗ 61% ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੱਧੀ ਤੋਂ ਵੱਧ ਤਨਖਾਹ ਬੈਂਕ ਖਾਤੇ ਵਿੱਚ ਆਉਣ ਤੋਂ ਪਹਿਲਾਂ ਹੀ ਬਿੱਲਾਂ, ਕਰਜ਼ਿਆਂ ਅਤੇ ਹੋਰ ਨਿਯਮਿਤ ਖ਼ਰਚਿਆਂ ਲਈ ਤੈਅ ਹੁੰਦੀ ਹੈ। ਉੱਥੇ ਹੀ, 16% ਲੋਕ ਅਜਿਹੇ ਹਨ, ਜਿਨ੍ਹਾਂ ਦੇ ਖ਼ਰਚੇ ਉਨ੍ਹਾਂ ਦੀ ਆਮਦਨ ਤੋਂ ਵੀ ਵੱਧ ਹਨ। ਇਸ ਵਿੱਤੀ ਦਬਾਅ ਕਾਰਨ ਦੇਸ਼ ਵਿੱਚ “ਲਾਈਫਸਟਾਈਲ ਸ਼੍ਰਿੰਕਫਲੇਸ਼ਨ” ਦੇਖਣ ਨੂੰ ਮਿਲ ਰਹੀ ਹੈ। ਐਮਐਨਪੀ ਲਿਮਟਿਡ ਦੇ ਪ੍ਰਧਾਨ ਗ੍ਰਾਂਟ ਬੇਜ਼ੀਅਨ ਮੁਤਾਬਕ, ਲੋਕ ਆਪਣੀਆਂ ਬੁਨਿਆਦੀ ਲੋੜਾਂ ਵਿੱਚ ਨਹੀਂ, ਸਗੋਂ ਗੈਰ-ਜ਼ਰੂਰੀ ਚੀਜ਼ਾਂ, ਸ਼ੌਕਾਂ, ਘੁੰਮਣ-ਫਿਰਨ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਕਟੌਤੀ ਕਰ ਰਹੇ ਹਨ। ਸਰਵੇਖਣ ਅਨੁਸਾਰ 57% ਲੋਕਾਂ ਨੇ ਘੁੰਮਣ-ਫਿਰਨ ਦੇ ਪਲਾਨ ਰੱਦ ਕੀਤੇ ਹਨ ਅਤੇ 56% ਲੋਕਾਂ ਨੇ ਬਾਹਰ ਖਾਣਾ ਖਾਣਾ ਘਟਾ ਦਿੱਤਾ ਹੈ।

ਕੈਨੇਡਾ ਦੇ ਪ੍ਰਿੰਸ ਜਾਰਜ ਸ਼ਹਿਰ ਵਿੱਚ ਰਿਟੇਲ ਦੁਕਾਨਾਂ ਅਤੇ ਮਾਲਾਂ ਵਿੱਚੋਂ ਚੋਰੀ ਕਰਨ ਵਾਲਿਆਂ ਖਿਲਾਫ ਚਲਾਈ ਗਈ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੇ ਦਰਜਨਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਚੋਰੀ ਕੀਤਾ ਹੋਇਆ 3,400 ਡਾਲਰ ਤੋਂ ਵੱਧ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਜੁਲਾਈ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਈ ਇਹ ਕਾਰਵਾਈ ਪ੍ਰਿੰਸ ਜਾਰਜ ਆਰਸੀਐੱਮਪੀ ਦੀ “ਬੂਸਟ ਐਂਡ ਬਸਟ” ਮੁਹਿੰਮ ਦਾ ਹਿੱਸਾ ਸੀ, ਜਿਸਦਾ ਮੁੱਖ ਉਦੇਸ਼ ਸ਼ਹਿਰ ਵਿੱਚ ਸੰਪਤੀ ਨਾਲ ਜੁੜੇ ਅਪਰਾਧਾਂ ਨੂੰ ਠੱਲ੍ਹ ਪਾਉਣਾ ਹੈ।

ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।