Justin Trudeau ਨੇ ਬਾਰਡਰ ਖੋਲ੍ਹਣ ਤੇ ਸਾਂਝੀ ਕੀਤੀ ਜਾਣਕਾਰੀ

Vancouver –  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਅਮਰੀਕਾ ਬਾਰਡਰ ਖੋਲ੍ਹਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਨੈਡਾ ਵੱਲੋਂ ਅਗਸਤ ਮਹੀਨੇ ਤੋਂ ਟੀਕੇ ਦੀ ਦੋ ਡੋਜ਼ ਲਗਵਾ ਚੁੱਕੇ ਅਮਰੀਕੀਆਂ ਗੈਰ-ਜ਼ਰੂਰੀ ਯਾਤਰਾ ਲਈ ਇਜਾਜ਼ਤ ਦਿੱਤੀ ਜਾ ਸਕਦੀ ਹੈ। ਨਾਲ ਹੀ ਟਰੂਡੋ ਨੇ ਕਿਹਾ ਕਿ ਜੇ ਦੋਹਾਂ ਦੇਸ਼ਾਂ ‘ਚ ਟੀਕੇ ਦੀ ਰਫ਼ਤਾਰ ਇਸੇ ਤਰਾਂ ਰਹੀ ਤਾਂ ਉਨ੍ਹਾਂ ਵੱਲੋਂ ਅਜਿਹਾ ਕਦਮ ਚੁੱਕਿਆ ਜਾਵੇਗਾ। ਜਿਸ ਦਾ ਮਤਲੱਬ ਹੈ ਕਿ ਕੈਨੇਡਾ ਵੱਲੋਂ ਅਗਸਤ ਅਖ਼ੀਰ ਜਾਂ ਸਤੰਬਰ ਮਹੀਨੇ ਦੇ ਸ਼ੁਰੂ ‘ਚ ਯਾਤਰੀਆਂ ਲਈ ਬਾਰਡਰ ਖੋਲਿਆ ਜਾ ਸਕਦਾ ਹੈ। ਨਾਲ ਹੀ ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਹਫ਼ਤੇ ‘ਚ ਬਾਰਡਰ ਖੋਲ੍ਹਣ ਦੀ ਯੋਜਨਾ ਸਾਂਝੀ ਕੀਤੀ ਜਾਵੇਗੀ।
21 ਜੁਲਾਈ ਨੂੰ ਕੈਨੇਡਾ ਵੱਲੋਂ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆ ਉਨ੍ਹਾਂ ਦੀ ਮਿਆਦ ਖਤਮ ਹੋਣ ਵਾਲੀ ਹੈ , ਇਸ ਪਹਿਲਾ ਹੀ ਕੈਨੇਡੀਅਨ ਸਰਕਾਰ ਵੱਲੋਂ ਇਸ ਬਾਰੇ ਐਲਾਨ ਕੀਤਾ ਜਾਵੇਗਾ। ਮੌਜੂਦਾ ਸਮੇਂ , ਕੈਨੇਡਾ ਦੀਆਂ ਸਰਹੱਦਾਂ ਗੈਰ ਜ਼ਰੂਰੀ ਯਾਤਰਾ ਲਈ ਬੰਦ ਹਨ। ਇਸ ਦੇ ਨਾਲ ਹੀ ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ‘ਤੇ ਰੋਕ ਲਗਾਈ ਗਈ।ਕੈਨੇਡਾ ਵੱਲੋਂ ਦੋ ਡੋਜ਼ ਲਗਵਾਉਣ ਵਾਲਿਆਂ ਵਾਸਤੇ ਰਾਹਤ ਦਾ ਐਲਾਨ ਕੀਤਾ ਜਾ ਚੁੱਕਾ ਹੈ। 5 ਜੁਲਾਈ ਤੋਂ ਕੈਨੇਡਾ ‘ਚ ਦਾਖ਼ਲ ਹੋਣ ਵਾਲੇ Fully Vaccinated ਯਾਤਰੀਆਂ ਨੂੰ ਇਕਾਂਤਵਾਸ ਤੋਂ ਛੋਟ ਦਿੱਤੀ ਜਾ ਚੁੱਕੀ ਹੈ।ਮੌਜੂਦਾ ਸਮੇਂ ਕੈਨੇਡਾ ‘ਚ 80% ਅਬਾਦੀ ਨੂੰ ਕੋਵਿਡ ਟੀਕੇ ਦੀ ਇਕ ਸ਼ੌਟ ਤੇ 50%ਤੋਂ ਵੱਧ ਨੂੰ ਦੋ ਡੋਜ਼ ਲੱਗ ਚੁੱਕੀ ਹੈ।