● On air now · ਟੀਵੀ ਪੰਜਾਬ

Punjabi News · Since 2013

Breaking

Canada ‘ਚ ਭਿਆਨਕ ਸੜਕ ਹਾਦਸਾ, Punjabi Driver ਦੀ ਮੌਤ

Vancouver – ਬੀਸੀ ਦੇ ਸ਼ਹਿਰ ਕਲੋਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਦੀ ਮੌਤ ਹੋ ਗਈ। ਮਰਨ ਵਾਲਾ ਇੱਕ ਪੰਜਾਬੀ ਟਰੱਕ ਚਾਲਕ ਦੱਸਿਆ ਗਿਆ ਹੈ। ਇਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਗਈ…


Vancouver – ਬੀਸੀ ਦੇ ਸ਼ਹਿਰ ਕਲੋਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਦੀ ਮੌਤ ਹੋ ਗਈ। ਮਰਨ ਵਾਲਾ ਇੱਕ ਪੰਜਾਬੀ ਟਰੱਕ ਚਾਲਕ ਦੱਸਿਆ ਗਿਆ ਹੈ। ਇਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਗਈ ਹੈ।

 

ਇਹ ਹਾਦਸਾ ਹਾਈਵੇਅ 97 ਸੀ ‘ਤੇ, ਲੂਨ ਲੇਕ ਦੇ ਨੇੜੇ ਵਾਪਰਿਆ। ਇਸ ਹਾਈਵੇਅ ਨੂੰ ਕੁੱਝ ਸਮਾਂ ਬੰਦ ਰੱਖਿਆ ਗਿਆ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਟਰੱਕ ਸੜਕ ‘ਤੇ ਖ਼ਰਾਬ ਖੜੇ ਲੌਗਾਂ ਨਾਲ ਲੱਦੇ ਟਰੱਕ ‘ਚ ਜਾ ਟਕਰਾਇਆ। ਇਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਮੈਰਿਟ ਆਰਸੀਐਮਪੀ ਅਤੇ ਬੀ.ਸੀ. ਕੋਰੋਨਰਜ਼ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਰਿਟ ਆਰਸੀਐਮਪੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ 250-378-4262 ਤੇ ਸੰਪਰਕ ਕੀਤਾ ਜਾਵੇ।


Filed under