● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਦੇ ਸਖ਼ਤ ਜ਼ਮਾਨਤ ਅਤੇ ਸਜ਼ਾ ਸੁਣਾਉਣ ਦੇ ਸੁਧਾਰ ਅਧਿਕਾਰਤ ਤੌਰ ‘ਤੇ ਕਾਨੂੰਨ ਬਣੇ

Ottawa- ਕੈਨੇਡਾ ‘ਚ ਵਾਰ-ਵਾਰ ਅਪਰਾਧ ਕਰਨ ਵਾਲਿਆਂ ‘ਤੇ ਨੱਥ ਪਾਉਣ ਲਈ ਨਵਾਂ ਬੇਲ ਅਤੇ ਸੈਂਟੈਂਸਿੰਗ ਰਿਫਾਰਮ ਐਕਟ (ਬਿੱਲ ਸੀ-14) ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ ਹੈ। ਕੈਨੇਡਾ ਦੇ ਨਿਆਂ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵਾਂ ਕਾਨੂੰਨ ਹਿੰਸਕ ਅਪਰਾਧੀਆਂ, ਜ਼ਬਰਦਸਤੀ…


Ottawa- ਕੈਨੇਡਾ ‘ਚ ਵਾਰ-ਵਾਰ ਅਪਰਾਧ ਕਰਨ ਵਾਲਿਆਂ ‘ਤੇ ਨੱਥ ਪਾਉਣ ਲਈ ਨਵਾਂ ਬੇਲ ਅਤੇ ਸੈਂਟੈਂਸਿੰਗ ਰਿਫਾਰਮ ਐਕਟ (ਬਿੱਲ ਸੀ-14) ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ ਹੈ। ਕੈਨੇਡਾ ਦੇ ਨਿਆਂ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵਾਂ ਕਾਨੂੰਨ ਹਿੰਸਕ ਅਪਰਾਧੀਆਂ, ਜ਼ਬਰਦਸਤੀ ਵਸੂਲੀ (ਐਕਸਟੌਰਸ਼ਨ), ਅਤੇ ਸੰਗਠਿਤ ਚੋਰੀਆਂ ਵਰਗੇ ਗੰਭੀਰ ਮਾਮਲਿਆਂ ‘ਚ ਜ਼ਮਾਨਤ ਦੇ ਨਿਯਮਾਂ ਨੂੰ ਬਹੁਤ ਸਖ਼ਤ ਬਣਾਉਂਦਾ ਹੈ। ਇਸ ਸੁਧਾਰ ਤਹਿਤ ਕੁਝ ਖਾਸ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਚ ਘਰ ਦੀ ਨਜ਼ਰਬੰਦੀ (ਹਾਊਸ ਅਰੈਸਟ) ਖ਼ਤਮ ਕਰ ਦਿੱਤੀ ਗਈ ਹੈ ਅਤੇ ਅਪਰਾਧਿਕ ਲਾਪਰਵਾਹੀ ਕਾਰਨ ਹੋਣ ਵਾਲੀਆਂ ਮੌਤਾਂ ‘ਤੇ ਡਰਾਈਵਿੰਗ ਪਾਬੰਦੀਆਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ (B.C.) ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ, ਕਿਉਂਕਿ ਇਸ ਨਾਲ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਕਾਨੂੰਨ ਵਿਵਸਥਾ ‘ਚ ਜਨਤਾ ਦਾ ਵਿਸ਼ਵਾਸ ਵਧਾਉਣ ‘ਚ ਮਦਦ ਮਿਲੇਗੀ।


Filed under