Canadian High Commission ਨੇ ਜਾਰੀ ਕੀਤੀ ਚੇਤਾਵਨੀ

Ottawa – ਕੈਨੇਡਾ ਦੇ ਹਾਈ ਕਮੀਸ਼ਨ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਉਨ੍ਹਾਂ ਵੱਲੋਂ ਪਾਸਪੋਰਟ ਜਮਾ ਕਰਾਉਣ ਸੰਬੰਧੀ ਜਾਰੀ ਕੀਤੀ ਗਈ ਹੈ। ਹਾਈ ਕਮੀਸ਼ਨ ਵੱਲੋਂ ਟਵੀਟ ਕੀਤਾ ਗਿਆ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਕਿਰਪਾ ਕਰਕੇ ਆਪਣਾ ਪਾਸਪੋਰਟ ਸਿੱਧਾ ਹਾਈ ਕਮਿਸ਼ਨ ਨੂੰ ਨਾ ਭੇਜੋ। ਜੇਕਰ ਤੁਸੀ ਹਾਈ ਕਮਿਸ਼ਨ ਨੂੰ ਸਿੱਧਾ ਆਪਣੇ ਪਾਸਪੋਰਟ ਭੇਜਦੇ ਹੋ ਤਾਂ ਪਾਸਪੋਰਟ ਬਿਨਾਂ ਵੀਜ਼ਾ ਦੇ ਤੁਰੰਤ ਵਾਪਸ ਕੀਤੇ ਜਾਣਗੇ।
ਦੱਸਦਈਏ ਕਿ ਭਾਰਤ ‘ਚ ਮੁੜ ਪਾਸਪੋਰਟ ਸੇਵਾ ਸ਼ੁਰੂ ਕੀਤੀ ਗਈ ਹੈ । ਇਸ ਦੀ ਸ਼ੁਰੂਆਤ ਜੁਲਾਈ 5 ਜਾਣੀ ਅੱਜ ਤੋਂ ਭਾਰਤ ‘ਚ ਕੀਤੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਸੋਮਵਾਰ ਤੋਂ VAC ਵੱਲੋਂ ਭਾਰਤ ‘ਚ ਪਾਸਪੋਰਟ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਗਿਆ ਹੈ ਸੀ ਕਿ ਜਿਨ੍ਹਾਂ ਵੱਲੋਂ ਲਾਕਡਾਊਨ ਪਹਿਲਾਂ ਆਪਣੇ ਪਾਸਪੋਰਟ ਜਮਾਂ ਕਰਵਾਏ ਗਏ ਸਨ ਉਨ੍ਹਾਂ ਉਨ੍ਹਾਂ ਨਾਲ VFS ਗਲੋਬਲ ਵੱਲੋਂ ਈ-ਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਕੋਲ ਪਾਸਪੋਰਟ ਸਬਮੀਸ਼ਨ ਲੈੱਟਰ ਹੈ ਉਹ ਅਗਲੀ ਅਪਡੇਟ ਵਾਸਤੇ ਇੰਤਜ਼ਾਰ ਕਰਨ।