ਕੈਪਟਨ ਅਮਰਿੰਦਰ ਸਿੰਘ ਹਨ ਰਾਸ਼ਟਰਵਾਦੀ : ਅਨਿਲ ਵਿਜ

ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰਵਾਦੀ ਦਸਦੇ ਹੋਏ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਰਾਜਨੀਤਕ ਤੌਰ ‘ਤੇ ਮਾਰ ਦਿੱਤਾ ਹੈ ਕਿਉਂਕਿ ਉਹ ਰਾਸ਼ਟਰਵਾਦੀ ਸਨ ਅਤੇ ਕਾਂਗਰਸ ਦੇ ਰਾਹ ਵਿਚ ਰੁਕਾਵਟ ਸਨ।

ਅਨਿਲ ਵਿਜ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਰਾਸ਼ਟਰਵਾਦੀ ਤਾਕਤਾਂ ਨੂੰ ਕਾਂਗਰਸ ਦੇ ਗਲਤ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਹੱਥ ਮਿਲਾਉਣਾ ਚਾਹੀਦਾ ਹੈ।

ਇਸ ਮੌਕੇ ਉਨ੍ਹਾਂ ਨੇ ਸਿੱਧੂ ਦੇ ਪਾਕਿਸਤਾਨ ਨਾਲ ਸੰਬੰਧਾਂ ਨੂੰ ਲੈ ਕੇ ਕਿਹਾ ਕਿ ਕਾਂਗਰਸ ਦੀ ਇਕ ਡੂੰਘੀ ਰਾਸ਼ਟਰ ਵਿਰੋਧੀ ਖ਼ਤਰਨਾਕ ਸਾਜ਼ਿਸ਼ ਹੈ ਤਾਂ ਜੋ ਭਵਿੱਖ ਵਿਚ ਪੰਜਾਬ ਅਤੇ ਪਾਕਿਸਤਾਨ ਇਕੱਠੇ ਚੱਲ ਸਕਣ।

ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕੈਪਟਨ ਅਮਿੰਰਦਰ ਸਿੰਘ ਦੇ ਸਿੱਧੂ ਬਾਰੇ ਦਿੱਤੇ ਬਿਆਨ ਨੂੰ ਗੰਭੀਰ ਦੱਸਿਆ ਅਤੇ ਸਵਾਲ ਕੀਤਾ ਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਦੇ ਇਸ ਬਿਆਨ ‘ਤੇ ਚੁੱਪੀ ਕਿਉਂ ਸਾਧੀ ਹੈ।

ਟੀਵੀ ਪੰਜਾਬ ਬਿਊਰੋ