ਕੈਪਟਨ ਅਤੇ ਸੋਨੀਆ ਗਾਂਧੀ ਦੀ ਮੀਟਿੰਗ , ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਹੋਵੇਗਾ ਅਹਿਮ ਫ਼ੈਸਲਾ

ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫ਼ੈਸਲਾ ਲਿਆ ਜਾਵੇਗਾ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਮੀਟਿੰਗ ਕਰਨਗੇ | ਹਾਲਾਂਕਿ ਮੁਖ ਮੰਤਰੀ ਪਹਿਲਾਂ ਵੀ 2 ਵਾਰ ਦਿੱਲੀ ਜਾ ਚੁੱਕੇ ਨੇ ਪਰ ਹਾਈਕਮਾਨ ਨਾਲ ਉਹਨਾਂ ਦੀ ਇਹ ਪਹਿਲੀ ਮੀਟਿੰਗ ਹੋਵੇਗੀ |

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਸੁਲਝਾਉਣ ਲਈ ਇਹ ਫਾਈਨਲ ਮੀਟਿੰਗ ਵੀ ਮੰਨੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਵਿਚਾਲੇ ਕਲੇਸ਼ ਖਤਮ ਕਰਨ ਲਈ ਪੰਜਾਬ ਫਾਰਮੂਲਾ ਤਿਆਰ ਕਰ ਲਿਆ ਗਿਆ ਹੈ | ਇਸ ਫਾਰਮੂਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਕੈਪਟਨ ਦੀ ਸਹਿਮਤੀ ਲੈਣਾ ਚਾਹੰਦੀ ਹੈ।

ਟੀਵੀ ਪੰਜਾਬ ਬਿਊਰੋ