ਪੰਜਾਬ ਭਾਜਪਾ ‘ਤੇ ਕੈਪਟਨ ਧੜੇ ਦਾ ਕਬਜ਼ਾ, ਖਾਸਮਖਾਸਾਂ ਨੂੰ ਮਿਲੇ ਵੱਡੇ ਅਹੁਦੇ

ਜਲੰਧਰ- ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਣੀ ਚ ਦਾਖਿਲ ਹੁੰਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਅਤੇ ਪੰਜਾਬ ਭਾਜਪਾ ਚ ਆਪਣਾ ਵੱਡਾ ਕੱਦ ਪੇਸ਼ ਕਰ ਦਿੱਤਾ ਹੈ ।ਪੰਜਾਬ ਭਾਜਪਾ ਪ੍ਰਧਾਨ ਅਸਵਨੀ ਸ਼ਰਮਾ ਵਲੋਂ ਸੂਬਾ ਇਕਾਈ ਚ 28 ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ । ਜਿਸ ਵਿੱਚ ਕੈਪਟਨ ਧੜਾ ਛਾਇਆ ਹੋਇਆ ਹੈ ।

ਵਿਧਾਨ ਸਭਾ ਚੋਣਾ ਚ ਕੈਪਟਨ ਦੀ ਪਟਿਆਲਾ ਸੀਟ ਦਾ ਕਾਰਜਭਾਰ ਸਾਂਭਣ ਵਾਲੀ ਉਨ੍ਹਾਂ ਦੀ ਧੀ ਬੀਬੀ ਜੈ ਇੰਦਰ ਕੌਰ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ।ਇਸੇ ਤਰ੍ਹਾਂ ਅਰਵਿੰਦ ਖੰਨਾ, ਡਾਕਟਰ ਰਾਜ ਕੁਮਾਰ ਵੇਰਕਾ, ਕੇਵਲ ਸਿੰਘ ਢਿੱਲੋਂ ਅਤੇ ਫਤਿਹਜੰਗ ਬਾਜਵਾ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਮੀਤ ਪ੍ਰਧਾਨ ਬਨਾਉਣ ‘ਚ ਸਫਲ ਰਹੇ ਹਨ ।ਕੈਪਟਨ ਦੇ ਇਕ ਹੋਰ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਸੂਬੇ ਦਾ ਅਹਿਮ ਅਹੁਦਾ ਜਨਰਲ ਸਕੱਤਰ ਦਿੱਤਾ ਗਿਆ ਹੈ ।

ਟਿਕਟ ਨਾ ਮਿਲਣ ‘ਤੇ ਬਾਗੀ ਹੋਏ ਮੋਗਾ ਦੇ ਡਾਕਟਰ ਹਰਜੋਤ ਕਮਲ ਨੂੰ ਸਕੱਤਰ ਬਣਾਇਆ ਗਿਆ ਹੈ ।ਦੋ ਦਿਨ ਤੋਂ ਹੀ ਰਹੀ ਨਿਯੁਕਤੀਆਂ ਨਾਲ ਇਹ ਤਾਂ ਸਾਫ ਹੋ ਰਿਹਾ ਹੈ ਕਿ ਭਾਜਪਾ ਹੁਣ ਸਾਬਕਾ ਕਾਂਗਰਸੀਆਂ ਦੇ ਦਮ ‘ਤੇ ਹੀ ਪੰਜਾਬ ਚ ਸਿਆਸੀ ਹੇਰਫੇਰ ਕਰਨਾ ਚਾਹੁੰਦੀ ਹੈ ।