ਕੇਂਦਰ ਵੱਲੋਂ ਆਂਧਰਾ ਪ੍ਰਦੇਸ਼ ਨੂੰ ਹੋਰ ਕਰਜ਼ ਜੁਟਾਉਣ ਦੀ ਆਗਿਆ

ਅਮਰਾਵਤੀ : ਕੇਂਦਰ ਨੇ ਆਂਧਰਾ ਪ੍ਰਦੇਸ਼ ਸਰਕਾਰ ਨੂੰ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨਿਆਂ ਲਈ ਓਐਮਬੀ ਰਾਹੀਂ 10,500 ਕਰੋੜ ਰੁਪਏ ਇਕੱਠੇ ਕਰਨ ਦੀ ਆਗਿਆ ਦਿੱਤੀ ਹੈ। ਇਸ ਕਾਰਨ ਨਕਦੀ ਸੰਕਟ ਨਾਲ ਜੂਝ ਰਹੇ ਆਂਧਰਾ ਪ੍ਰਦੇਸ਼ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ।

ਵਿੱਤ ਮੰਤਰਾਲੇ ਨੇ ਰਿਜ਼ਰਵ ਬੈਂਕ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਇਸ ਨਾਲ ਹੁਣ ਰਾਜ ਨੂੰ ਚਾਲੂ ਵਿੱਤੀ ਸਾਲ ਵਿਚ 31,251 ਕਰੋੜ ਰੁਪਏ ਦੀ ਕੁੱਲ ਓਐਮਬੀ ਇਕੱਠੀ ਕਰਨ ਦੀ ਆਗਿਆ ਮਿਲੀ ਹੈ। ਕੇਂਦਰ ਨੇ ਵਿੱਤੀ ਸਾਲ 2021-22 ਵਿਚ ਰਾਜ ਲਈ 42,472 ਕਰੋੜ ਰੁਪਏ ਦੀ ਸ਼ੁੱਧ ਉਧਾਰ ਸੀਮਾ (ਐਨਬੀਸੀ) ਨਿਰਧਾਰਤ ਕੀਤੀ ਹੈ।

ਟੀਵੀ ਪੰਜਾਬ ਬਿਊਰੋ