● On air now · ਟੀਵੀ ਪੰਜਾਬ

Punjabi News · Since 2013

Breaking

ਕੇਜਰੀਵਾਲ ‘ਤੇ ਕਰਾਂਗਾ ਮਾਣਹਾਨੀ ਦਾ ਕੇਸ- ਸੀ.ਐੱਮ ਚੰਨੀ

ਚਮਕੌਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲਿਆ ਹੈ.ਚੰਨੀ ਨੇ ਕੇਜਰੀਵਾਲ ਨੂੰ ਗਲਤ ਬਿਆਨਬਾਜੀ ਤੋਂ ਗੁਰੇਜ਼ ਕਰਨ ਲਈ ਕਿਹਾ ਹੈ.ਚੰਨੀ ਮੁਤਾਬਿਕ…


ਚਮਕੌਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਚੰਨੀ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮੋਰਚਾ ਖੋਲਿਆ ਹੈ.ਚੰਨੀ ਨੇ ਕੇਜਰੀਵਾਲ ਨੂੰ ਗਲਤ ਬਿਆਨਬਾਜੀ ਤੋਂ ਗੁਰੇਜ਼ ਕਰਨ ਲਈ ਕਿਹਾ ਹੈ.ਚੰਨੀ ਮੁਤਾਬਿਕ ਕੇਜਰੀਵਾਲ ਹੱਦਾਂ ਪਾਰ ਕਰ ਰਹੇ ਹਨ,ਜੇਕਰ ਉਨ੍ਹਾਂ ਵਲੋਂ ਅਜਿਹੀ ਹਰਕਤਾਂ ਬੰਦ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ.

ਚੰਨੀ ਆਪਣੇ ਭਰਾ ਭੁਪਿੰਦਰ ਹਨੀ ‘ਤੇ ਈ.ਡੀ ਵਲੋਂ ਕੀਤੀ ਕਾਰਵਾਈ ‘ਤੇ ‘ਆਪ’ ਵਲੋਂ ਕੀਤੀ ਜਾ ਰਹੀ ਇਲਜ਼ਾਮਬਾਜੀ ਤੋਂ ਨਾਰਾਜ਼ ਦਿਖਾਈ ਦਿੱਤੇ.ਚੰਨੀ ਨੇ ਕਿਹਾ ਕੀ ਕੇਜਰੀਵਾਲ ਜਾਨ ਬੁੱਝ ਕੇ ਉਨ੍ਹਾਂ ਦਾ ਨਾਂ ਇਸ ਮਾਮਲੇ ਚ ਘਸੀਟ ਰਹੇ ਹਨ.ਚੰਨੀ ਨੇ ਕੇਜਰੀਵਾਲ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕੀ ਕੇਜਰੀਵਾਲ ਅਰੁਣ ਜੇਤਲੀ,ਨਿਤਿਨ ਗਡਕਰੀ ਅਤੇ ਬਿਕਰਮ ਮਜੀਠੀਆ ਖਿਲਾਫ ਬੇਤੁਕੀ ਬਿਆਨਬਾਜੀ ਕਰਕੇ ਮੁਆਫੀ ਮੰਗ ਚੁੱਕੇ ਹਨ.’ਆਪ’ ਨੇਤਾ ਕੇਜਰੀਵਾਲ ਦੀ ਆਦਤ ਹੈ ਚੋਣਾਂ ਦੌਰਾਨ ਝੂਠੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ.ਚੰਨੀ ਨੇ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਹੈ ਕੀ ਜੇਕਰ ਉਹ ਨਾ ਸੁਧਰੇ ਤਾਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ.


Filed under