ਭਤੀਜੇ ਜਸ਼ਨ ਨਾਲ ਸਾਹਮਨੇ ਆਏ ਚੰਨੀ, ਸੀ.ਐੱਮ ਨੂੰ ਦਿੱਤਾ ਜਵਾਬ

ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਮੁੱਖ ਮੰਤਰੀ ਕਾਂਗਰਸੀ ਨੇਤਾ ਚਰਣਜੀਤ ਚੰਨੀ ‘ਤੇ ਲਗਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ । ਆਪਣੇ ਭਤੀਜੇ ਜਸ਼ਨ , ਨੇਤਾ ਵਿਰੋਧੀ ਧਿਰ ਪ੍ਰਤਾਪ ਬਾਜਵਾ ਅਤੇ ਤਤਕਾਲੀ ਖੇਡ ਮੰਤਰੀ ਪਰਗਟ ਸਿੰਘ ਨਾਲ ਚੰਨੀ ਨੇ ਪੈਰਸ ਕਾਨਫਰੰਸ ਕੀਤੀ । ਚੰਨੀ ਨੇ ਕਿਹਾ ਕਿ ਉਕਤ ਖਿਡਾਰੀ ਜੱਸ ਇੰਦਰ ਸਿੰਘ ਵਲੋਂ ਲਗਾਏ ਇਲਜ਼ਾਮ ਝੂਠੇ ਹਨ । ਮੁੱਖ ਮੰਤਰੀ ਜਾਨਬੁੱਝ ਕੇ ਉਨ੍ਹਾਂ ਖਿਲਾਫ ਸਿਆਸੀ ਬਦਲਾਖੋਰੀ ਤਹਿਤ ਇਲਜ਼ਾਮਬਾਜੀ ਕਰ ਰਹੇ ਹਨ । ਚੰਨੀ ਨੇ ਕਿਹਾ ਕਿ ਜੱਸ ਇੰਦਰ ਖੇਡ ਕੋਟੇ ਤਹਿਤ ਨੌਕਰੀ ਹਾਸਲ ਕਰਨ ਦੇ ਲਾਇਕ ਨਹੀਂ ਹੈ । ਇਸ ਤੋਂ ਪਹਿਲਾਂ ਉਹ ਨੌਕਰੀ ਲਈ ਅਦਾਲਤਾਂ ਚ ਜਾ ਚੁੱਕਿਆ ਹੈ ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਜੇਲ੍ਹ ਚ ਭੇਜਣ ਚਾਹੁੰਦੇ ਹਨ । ਪੈ੍ਰਸ ਕਾਨਫਰੰਸ ਚ ਮੌਜੂਦ ਭਤੀਜੇ ਜਸ਼ਨ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ‘ਤੇ ਸਫਾਈ ਦਿੱਤੀ ।ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦਾ ਐਨਕਾਉਂਟਰ ਕਰਨਾ ਚਾਹੁੰਦੇ ਹਨ ।

ਸਾਬਕਾ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਜੱਸ ਇੰਦਰ ਖੇਡ ਕੋਟੇ ਚ ਨੌਕਰੀ ਹਾਸਲ ਕਰਨ ਯੋਗ ਨਹੀਂ ਹੈ। ਓਲੰਪੀਅਨ ਅਤੇ ਕਾਮਨਵੈਲਥ ਪੱਧਰ ਦੇ ਖਿਡਾਰੀ ਨੂੰ ਨੌਕਰੀ ਦਿੱਤੀ ਜਾਂਦੀ ਹੈ । ਜਦਕਿ ਜੱਸ ਇਸ ਚ ਕਵਾਲੀਫਾਈ ਨਹੀਂ ਕਰਦਾ। ਜੇਕਰ ਮਾਨ ਸਰਕਾਰ ਅਜਿਹੇ ਖਿਡਾਰੀ ਨੂੰ ਨੌਕਰੀ ਦਿੰਦੀ ਹੈ ਤਾਂ ਅਦਾਲਤਾਂ ਚ ਰਿੱਟਾਂ ਦਾ ਹੜ੍ਹ ਆ ਜਾਵੇਗਾ ।