● On air now · ਟੀਵੀ ਪੰਜਾਬ

Punjabi News · Since 2013

Breaking

ਸਕਾਰਬਰੋ ’ਚ ਹੋਈ ਛੁਰੇਬਾਜ਼ੀ, ਇੱਕ ਬੱਚੇ ਦੀ ਮੌਤ

Toronto- ਮੰਗਲਵਾਲ ਨੂੰ ਸਕਾਰਬਰੋ ਹੋਈ ਚਾਕੂਬਾਜ਼ੀ ਦੀ ਘਟਨਾ ’ਚ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮੀਂ 6:30 ਵਜੇ ਤੋਂ ਠੀਕ ਬਾਅਦ ਡੰਡਲਕ ਡਰਾਈਵ ਅਤੇ ਐਂਟਰੀਮ ਕ੍ਰੇਸੈਂਟ…


Toronto- ਮੰਗਲਵਾਲ ਨੂੰ ਸਕਾਰਬਰੋ ਹੋਈ ਚਾਕੂਬਾਜ਼ੀ ਦੀ ਘਟਨਾ ’ਚ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮੀਂ 6:30 ਵਜੇ ਤੋਂ ਠੀਕ ਬਾਅਦ ਡੰਡਲਕ ਡਰਾਈਵ ਅਤੇ ਐਂਟਰੀਮ ਕ੍ਰੇਸੈਂਟ ਦੇ ਖੇਤਰ ਵਿੱਚ ਇੱਕ ਅਪਾਰਟਮੈਂਟ ’ਚ ਹੋਈ ਇਸ ਛੁਰੇਬਾਜ਼ੀ ਦੀ ਘਟਨਾ ਬਾਰੇ ਜਾਣਕਾਰੀ ਮਿਲੀ।
ਪੁਲਿਸ ਦੇ ਨਾਲ-ਨਾਲ ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ੁਰੂ ’ਚ ਤਿੰਨ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ, ਜਿਨ੍ਹਾਂ ’ਚ ਇੱਕ ਬੱਚਾ ਵੀ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਉਕਤ ਬੱਚੇ ਦੀ ਹੁਣ ਮੌਤ ਹੋ ਚੁੱਕੀ ਹੈ, ਜਦਕਿ ਦੂਜੇ ਦੋਹਾਂ ਜ਼ਖ਼ਮੀਆਂ ’ਚੋਂ ਇੱਕ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਘਟਨਾ ਜਾਂ ਇਸ ਤੋਂ ਬਾਅਦ ਦੇ ਹਾਲਾਤਾਂ ਬਾਰੇ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਦਿੱਤੀ ਗਈ ਹੈ, ਹਾਲਾਂਕਿ ਟੋਰਾਂਟੋ ਪੁਲਿਸ ਸਰਵਿਸ ਦੀ ਹੋਮੀਸਾਈਡ ਯੂਨਿਟ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ। ਪੁਲਿਸ ਵਲੋਂ ਪੀੜਤਾਂ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


Filed under