2 ਹੋਰ ਥਰਮਲ ਪਲਾਂਟ ਖਰੀਦਣ ਦੀ ਤਿਆਰੀ ‘ਚ ਪੰਜਾਬ ਸਰਕਾਰ, CM ਭਗਵੰਤ ਮਾਨ ਦਾ ਐਲਾਨ

ਡੈਸਕ- ਮਿਸ਼ਨ ਰੋਜਗਾਰ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਨਿਯੁਤਰੀ ਪੱਤਰ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਸਹਿਕਾਰਤਾ ਵਿਭਾਗ ਵਿੱਚ ਨਿਯੁਕਤ ਕੀਤੇ ਜਾਣ ਵਾਲੇ 520 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਉਨ੍ਹਾਂ ਗੋਇੰਦਵਾਲ ਸਾਹਿਬ ਧਰਮਲ ਪਲਾਂਟ ਖਰੀਦ ‘ਤੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਪੰਜਾਬ ਹਮੇਸ਼ਾ ਹੀ ਘਾਟੇ ਵਿੱਚ ਵਿਭਾਗ ਵੇਚਦਾ ਰਿਹਾ ਹੈ, ਪਰ ਪੰਜਾਬ ਦੀ ‘ਆਪ’ ਸਰਕਾਰ ਨੇ ਗੰਗਾ ਨੂੰ ਉਲਟਾ ਵਹਾ ਦਿੱਤਾ ਹੈ।

ਨਿਯੁਕਤੀ ਪੱਤਰ ਵੰਡ ਸਮਾਗਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 1 ਜਨਵਰੀ ਨੂੰ ਖਰੀਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਲੋਕਾਂ ਦੇ ਹੱਕ ਲਈ ਖਰੀਦੀਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਦੋ ਹੋਰ ਪ੍ਰਾਈਵੇਟ ਪਲਾਂਟ ਖਰੀਦਣ ਦੀ ਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਰਾਹੀਂ ਪਹਿਲਾਂ ਸਾਨੂੰ 7.05 ਰੁਪਏ ਪ੍ਰਤੀ ਯੂਨਿਟ ਵਿੱਚ ਬਿਜਲੀ ਮਿਲ ਰਹੀ ਸੀ, ਉਹ 4.5 ਰੁਪਏ ਵਿੱਚ ਬਿਜਲੀ ਪੈਦਾ ਕਰ ਰਿਹਾ ਹੈ। ਇਸ ਨੂੰ ਖਰੀਦਣ ਨਾਲ ਸਾਨੂੰ ਪ੍ਰਤੀ ਯੂਨਿਟ 2.50 ਰੁਪਏ ਦਾ ਫਾਇਦਾ ਹੋ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਪਲਾਂਟ ਦੀ ਖਰੀਦ ਤੋਂ ਬਾਅਦ ਝਾਰਖੰਡ ਦੀ ਕੋਲੇ ਦੀ ਖਾਨ ਨੂੰ ਵੀ ਚਲਵਾਇਆ ਹੈ। ਇਸ ਵਿੱਚੋਂ ਵੱਡੀ ਮਾਤਰਾ ਚ ਕੋਲਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਇਸ ਚ ਨਿਅਮ ਸੀ ਕਿ ਇਸ ਖਾਨ ਚੋਂ ਸਿਰਫ਼ ਸਰਕਾਰੀ ਕੰਮ ਲਈ ਹੀ ਕੋਲਾ ਕੱਢਿਆ ਜਾ ਸਕਦਾ ਹੈ। ਹੁਣ ਪਲਾਂਟ ਸਰਕਾਰੀ ਹੋਣ ਤੋਂ ਬਾਅਦ ਇਸ ਖਾਨ ਚੋਂ ਕੋਲਾ ਲਿਆ ਜਾ ਸਕਦਾ ਹੈ। ਇਸ ਖਾਨ ਨੂੰ 5 ਸਾਲਾਂ ਬਾਅਦ ਖੋਲ੍ਹਿਆ ਗਿਆ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਗੋਇੰਡਵਾਲ ਧਰਮਲ ਪਲਾਂਟ ਨੂੰ ਖਰੀਦਿਆ ਸੀ। ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਸਸਤੀ ਬਿਜਲੀ ਉਪਲਬਧ ਕਰਵਾਉਣ ਲਈ ਇਹ ਫੈਸਲਾ ਲਿਆ ਸੀ। ਇਹ 540 ਮੈਗਾਵਾਟ ਦੀ ਸਮਰੱਥਾ ਵਾਲਾ ਪਾਵਰ ਪਲਾਂਟ ਸੀ ਜਿਸ ਨੂੰ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਖ਼ਰੀਦਿਆ ਗਿਆ ਸੀ। ਮੁੱਖ ਮੰਤੀ ਭਗਵੰਤ ਮਾਨ ਨੇ ਕਿਹਾ ਸੀ ਕਿ ਇਹ ਕਿਸੇ ਪਾਵਰ ਪਲਾਂਟ ਲਈ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ ਸੀ।