ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚ ਜਾਰੀ ਬਜਟ ਇਜਲਾਸ ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਵਾੲਤੀ ਸਿਆਸੀ ਪਾਰਟੀ ‘ਤੇ ਖੂਬ ਇਲਜ਼ਾਮਬਾਜੀ ਕੀਤੀ ।ਸੀ.ਐੱਮ ਨੇ ਕਿਹਾ ਕਿ ਪੰਜਾਬ ਦੇ ਭੱਖਦੇ ਮੁੱਦੇ ਅੱਜ ਤੱਕ ਹੱਲ ਨਹੀਂ ਕੀਤੇ ਗਏ । ਨੇਤਾ ਲੋਕ ਇਨ੍ਹਾਂ ਨੂੰ ਸਿਰਫ ਚੋਣਾ ਵੇਲੇ ਵੀ ਜ਼ੁਬਾਨ ‘ਤੇ ਲਿਆਉਂਦੇ ਹਨ । ਮਾਨ ਨੇ ਐੱਸ.ਵਾਈ.ਐੱਲ ਦੇ ਮੁੱਦੇ ‘ਤੇ ਸਾਬਕਾ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੂੰ ਅੱਡੇ ਹੱਥੀਂ ਲਿਆ ।
ਸੀ.ਐੱਮ ਮਾਨ ਨੇ ਕਿਹਾ ਕਿ ਸਮਾਂ ਬਦਲ ਗਿਆ ਹੈ ।ਉਸਦੇ ਨਾਲ ਵੀ ਖੇਤੀ ਦੇ ਤਰੀਕੇ ਵੀ ਬਦਲ ਗਏ ਹਨ ।ਅਫਸੋਸ ਇਸ ਗੱਲ ਦਾ ਹੈ ਕਿ ਕਿਸਾਨਾਂ ਨੂੰ ਇਸ ਬਾਬਤ ਸਿਖਲਾਈ ਵੀ ਨਹੀਂ ਦਿੱਤੀ ਗਈ ।ਜੇਕਰ ਪੰਜਾਬ ਦੇ ਪਾਣੀ ਨੂੰ ਹੀ ਸਹਿ ਤਰੀਕੇ ਨਾਲ ਵਰਤ ਲਿਆ ਜਾਵੇ ਤਾਂ ਪੰਜਾਬ ਦੇ 14 ਲੱਖ ਟਿਊਬਵੈੱਲਾਂ ਚੋਂ 4 ਲੱਖ ਟਿਊਬਵੈੱਲ ਘੱਟ ਜਾਣਗੇ ।ਪੰਜਾਬ ਚ ਵਪਾਰ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਚ ਵੱਖ ਵੱਖ ਕੰਪਨੀਆਂ ਵਪਾਰ ਖੜਾ ਕਰ ਰਹੀਆਂ ਹਨ । ਜਿਸਦੇ ਨਾਲ ਆਉਣ ਵਾਲੇ ਸਮੇਂ ਚ ਪੰਜਾਬ ਚ ਨੌਕਰੀਆਂ ਦਾ ਹੜ੍ਹ ਆ ਜਾਵੇਗਾ ।ਉਨ੍ਹਾਂ ਸਦਨ ਨੂੰ ਵਪਾਰ ਸਮਿਟ ਦੀ ਲਿਸਟ ਸੌਂਪਣ ਦੀ ਵੀ ਗੱਲ ਕੀਤੀ ।
ਲੋਹੇ ਅਤੇ ਸੋਨੇ ਦੀ ਕਹਾਵਤ ਦਾ ਜ਼ਿਕਰ ਕਰਦਿਆ ਮਾਨ ਨੇ ਪੁਰਾਣੀਆਂ ਸਰਕਾਰਾਂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ । ਉਨ੍ਹਾਂ ਕਿਹਾ ਇਨ੍ਹਾਂ ਸਰਕਾਰਾਂ ਨੇ ਸਿਰਫ ਆਪਣੇ ਹੀ ਘਰ ਭਰੇ ਹਨ । ਪੰਜਾਬ ਨੂੰ ਲੀਡਰਾਂ ਨੇ ਕੰਗਾਲ ਕਰ ਦਿੱਤਾ।ਮਾਨ ਨੇ ਦੱਸਿਆਂ ਕਿ ਇਸ ਵਾਰ ਸੂਬੇ ਚ ਬਾਸਮਤੀ ਦੀ ਬੰਪਰ ਫਸਲ ਹੋਈ ਹੈ । ਸਰਕਾਰ ਕਿਸਾਨਾਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ । ਇਸ ਵਾਰ ਪਹਿਲੀ ਵਾਰ ਹੋਵੇਗਾ ਜਦੋਂ ਠੀਕ ਇੱਕ ਅਪ੍ਰੈਲ ਤੋਂ ਪਹਿਲਾਂ ਨਹਿਰਾਂ ਚ ਪਾਣੀ ਆ ਜਾਵੇਗਾ ।
ਬਾਦਲ ਪਰਿਵਾਰ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹਰਸਿਮਰਤ ਵਲੋਂ ਕੂਰਸੀ ਛੱਡਣ ਨੂੰ ਅਕਾਲੀ ਦਲ ਨੇ ਬਲਿਦਾਨ ਦਾ ਨਾਂਅ ਦਿੱਤਾ. ਹੈਰਾਨੀ ਹੈ ਕਿ ਇਨ੍ਹਾਂ ਲਈ ਇਹ ਸਿਆਸੀ ਕੰਮ ਕੁਰਬਾਨੀ ਹੈ ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਆਪਣੇ ਤੋਂ ਪੱਲਾ ਛੁੱੜਾ ਕੇ ਕੇਂਦਰ ‘ਤੇ ਮਤਰਿਆ ਹੋਣ ਦਾ ਇਲਜ਼ਾਮ ਹੀ ਲਗਾਉਂਦੇ ਰਹੇ ।