ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਦੇ ਲਾਚੋਵਾਲ ਟੋਲ ਪਲਾਜ਼ਾ 15 ਦਸੰਬਰ ਨੂੰ ਬੰਦ ਕਰ ਦਿੱਤਾ ਗਿਆ। ਟੋਲ ਪਲਾਜ਼ਾ ਬੰਦ ਕਰਨ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀਆਂ ਦੀਆਂ ਲੁੱਟ ਦੀਆਂ ਨੀਤੀਆਂ ਕਾਰਨ ਹੀ ਟੋਲ ਪਲਾਜ਼ੇ ਲਗਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੜਕ ਸਰਕਾਰ ਵੱਲੋਂ ਬਣਾਈ ਗਈ ਹੈ, ਪ੍ਰੰਤੂ ਪੈਸਾ ਨਿੱਜੀ ਕੰਪਨੀਆਂ ਨੂੰ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਾਚੋਵਾਲ ਟੋਲ ਪਲਾਜ਼ਾ ਲਗਾਉਣ ਵਾਲੀ ਕੰਪਨੀ ਉਤੇ ਐਫਆਈਆਰ ਵੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੀਗਲ ਸਲਾਹ ਲੈ ਕੇ ਕਾਰਵਾਈ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਦਾ ਪੈਸਾ ਇੱਥੇ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪਹਿਲਾਂ ਵੀ ਰੱਦ ਕੀਤੀ ਜਾ ਸਕਦਾ ਸੀ, ਕਿਉਂਕਿ ਕੰਪਨੀ ਨੇ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਕੱਲ੍ਹ ਹੀ ਇਸਦੀ ਮਿਆਦ ਖਤਮ ਹੋ ਗਈ ਸੀ, ਇਸ ਕੰਪਨੀ ਨੇ 522 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ, ਪਰ ਅਸੀਂ ਨਹੀਂ ਦਿੱਤਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਵਾਨੀਗੜ੍ਹ ਤੋਂ ਕੋਟਸ਼ਮੀਰ ਜੋ ਕਿ ਰਾਜ ਮਾਰਗ ਹੈ। ਉਤੇ ਵੀ ਤਿੰਨ ਥਾਂ ਉਤੇ ਟੋਲ ਬਣਾ ਦਿੱਤੇ ਹਨ। ਇਸ ਸਬੰਧੀ ਜਦੋਂ ਮੈਂ ਜਾਣਕਾਰੀ ਲਈ ਤਾਂ ਕਿਹਾ ਗਿਆ ਕਿ ਤਾਂ ਲਗਾਇਆ ਗਿਆ ਕਿ ਲੋਕ ਜ਼ੀਰਕਪੁਰ-ਬਠਿੰਡਾ ਰੋਡ ਤੋਂ ਪਾਸਾ ਵੱਟਕੇ ਇਸ ਪਾਸੇ ਨਾ ਜਾਣ। ਉਨ੍ਹਾਂ ਕਿਹਾ ਕਿ ਹੁਣ ਭਵਾਨੀਗੜ੍ਹ ਤੋਂ ਕੋਟਸ਼ਮੀਰ ਰੋਡ ਉਤੇ ਲੱਗਣ ਵਾਲੇ ਤਿੰਨ ਟੋਲ ਰੱਦ ਕਰ ਦਿੱਤੇ ਹਨ।