‘ਆਪ’ ਵਿਧਾਇਕਾਂ ਦੀ ਲੱਗੇਗੀ ‘ਕਲਾਸ’ , ਵਿਰੋਧੀ ਹੋਣਗੇ ‘ਚੁੱਪ’

ਜਲੰਧਰ- ਗੈਰ ਤਜ਼ੁਰਬੇਕਾਰ ਸਰਕਾਰ ਹੋਣ ਦਾ ਇਲਜ਼ਾਮ ਝੇਲਨ ਵਾਲੀ ‘ਆਪ’ ਸਰਕਾਰ ਨੇ ਹੁਣ ਨਵਾਂ ਫਾਰਮੁਲਾ ਅਪਨਾਉਣ ਦਾ ਫੈਸਲਾ ਕੀਤਾ ਹੈ ।ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਜਿੱਤ ਕੇ ਆਏ ਆਪਣੇ ਵਿਧਾਇਕਾਂ ਨੂੰ ਖਾਸ ਤਰ੍ਹਾਂ ਦੀ ਸਿਖਲਾਈ ਦੇਣ ਦੀ ਗੱਲ ਕੀਤੀ ਹੈ ।ਇਹ ਕਲਾਸਾਂ 31 ਮਈ ਤੋਂ 2 ਜੂਨ ਤੱਕ ਲੱਗਣਗੀਆਂ । ਪੁਰਾਣੇ ਵਿਧਾਇਕ ਨਵੇਂ ਸਾਥੀਆਂ ਦਾ ਸਾਥ ਦੇਣਗੇ ।

ਇਸ ਵਿਸ਼ੇਸ਼ ਤਰ੍ਹਾਂ ਦੀ ਕਲਾਸ ਚ ਪਹਿਲੇ ਦੋ ਦਿਨ ਵਿਧਾਨ ਸਭਾ ਦੇ ਮੁਲਾਜ਼ਮ ਵਿਧਾਇਕਾਂ ਨੂੰ ਸਦਨ ਦੀ ਕਾਰਗੁਜ਼ਾਰੀ ,ਵਿਧਾਇਕਾਂ ਦੇ ਕੰਮ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਣਗੇ ।ਫਿਰ ਇਸ ਤੋਂ ਬਾਅਦ ਸੀਨੀਅਰ ਨੇਤਾ ਨਵੀਂ ਟੀਮ ਨੂੰ ਸਿਆਸੀ ਗੁਰ ਦੇਵੇਗੀ ।ਜ਼ਿਕਰਯਗਿ ਹੈ ਕਿ ਅਗਲੇ ਮਹੀਨੇ ਪੰਜਾਬ ਸਰਕਾਰ ਦਾ ਪਹਿਲਾ ਬਜ਼ਟ ਇਜਲਾਸ ਵੀ ਹੋਣ ਵਾਲਾ ਹੈ ।ਜਿਸਨੂੰ ਲੈ ਕੇ ਸਰਕਾਰ ਆਪਣੇ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਟ੍ਰੇਂਡ ਕਰ ਰਹੀ ਹੈ ।