ਕਿਸਾਨਾਂ ਨੂੰ ਧਰਨੇ ਲਗਾਉਣ ਦੀ ਆਦਤ, ਸਰਕਾਰ ਅਤੇ ਜਨਤਾ ਨੂੰ ਕਰ ਰਹੇ ਪਰੇਸ਼ਾਨ-ਸੀ.ਐੱਮ ਮਾਨ

ਚੰਡੀਗੜ੍ਹ- ਰੋਜ਼ਾਨਾ ਪੰਜਾਬ ਦੇ ਕਿਸੇ ਨਾ ਕਿਸੇ ਕੌਨੇ ਚ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਜੱਥੇਬੰਦੀਆਂ ਖਿਲਾਫ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਗੁਸਾ ਜ਼ਾਹਿਰ ਕੀਤਾ ਹੈ ।ਕੈਬਨਿਟ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪ ਰਿਹਾ ਹੈ ਕਿ ਪੰਜਾਬ ਚ ਜਿਵੇਂ ਧਰਨੇ ਦਾ ਰਿਵਾਜ਼ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹੁਣ ਤਕ ਸੱਭ ਤੋਂ ਜ਼ਿਆਦਾ ਕਿਸਾਨਾਂ ਦੇ ਮਸਲੇ ਕੀਤੇ ਹਨ । ਇਸਦੇ ਬਾਵਜੂਦ ਕਿਸਾਨ ਜੱਥੇਬੰਦੀਆਂ ਧਰਨੇ ਪ੍ਰਦਰਸ਼ਨ ਤੋਂ ਬਾਜ਼ ਨਹੀਂ ਆ ਰਹੇ ।ਧਰਨੇ ਵੇਲੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਸੀ ।ਆਰਡਰ ਜਾਰੀ ਹੋਣ ‘ਤੇ ਲਾਗੂ ਹੋਣ ਚ ਸਮਾਂ ਲਗਦਾ ਹੈ । ਪਰ ਕਿਸਾਨ ਬਗੈਰ ਜ਼ਮੀਨੀ ਸੱਚਾਈ ਤੋਂ ਜਾਨੂੰ ਹੋ ਕੇ ਸੜਕਾਂ –ਰੇਲ ਟੈ੍ਰਕਾਂ ‘ਤੇ ਬੈਠ ਜਾਂਦੇ ਹਨ ।

ਸੀ.ਐੱਜ ਨੇ ਇਲਜ਼ਾਮ ਲਗਾਇਆ ਕਿ ਕੁੱਝ ਜੱਥੇਬੰਦੀਆਂ ਸਿਰਫ ਆਪਣੀ ਹਾਜ਼ਰੀ ਲਗਵਾਉਣ ਲਈ ਅਤੇ ਪੈਸਾ ਇਕੱਠਾ ਕਰਨ ਲਈ ਅਜਿਹਾ ਕਰਦੇ ਹਨ । ਸੀ.ਐੱਮ ਮੁਤਾਬਿਕ ਧਰਨੇ ਪ੍ਰਦਰਸ਼ਨਾ ਨਾਲ ਆਮ ਜਨਤਾ ਨੂੰ ਪਰੇਸ਼ਾਨੀ ਹੁੰਦੀ ਹੈ ।ਉਨ੍ਹਾਂ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਧਰਨੇ ਨਾ ਲਗਾਉਣ ਦੀ ਅਪੀਲ ਕੀਤੀ ਹੈ ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਿੱਤੇ ਜਾ ਚੁੱਕੇ ਹਨ ।ਪੰਜ ਸੋ ਵਿੱਚੌਨ ਕਰੀਬ ਸਵਾ ਤਿੰਨ ਸੋ ਲੋਕਾਂ ਨੂੰ ਸਰਕਾਰੀ ਨੌਕਰੀ ਵੀ ਦੇ ਦਿੱਤੀ ਗਈ ਹੈ ।ਇਸਦੇ ਬਾਵਜੂਦ ਵੀ ਸਰਕਾਰ ਦਾ ਵਿਰੋਧ ਜਾਇਜ਼ ਨਹੀਂ ਹੈ ।

ਉਨ੍ਹਾਂ ਕਿਹਾ ਕਿ ਕੈਬਨਿਟ ਚ ਗੰਨੇ ਦੇ ਭਾਅ ਨੂੰ 360 ਤੋਂ ਵਧਾ ਕੇ 380 ਕਰ ਦਿੱਤੀ ਗਈ ਹੈ । ਸਾਰੀ ਮਿਲਾਂ 20 ਤਰੀਕ ਤੋਂ ਚਾਲੂ ਹੋ ਜਾਣਗੀਆਂ । ਇਸਦੇ ਇਲਾਵਾ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀਆਂ ਗਊਸ਼ਾਲਾਵਾਂ ਦਾ 31 ਅਕਤੂਬਰ ਤੱਕ ਦਾ ਬਿਜਲੀ ਬਿੱਲ ਮੁਆਫ ਕਰ ਦਿੱਤਾ ਗਿਆ ਹੈ ।