ਤਮਗਿਆਂ ਦੀ ਵੇਟ ਲਿਫਟਿੰਗ : ਭਾਰਤ ਨੂੰ ਮਿਲਿਆ 10 ਵਾਂ ਮੈਡਲ

ਬਰਮਿੰਘਮ – ਰਾਸ਼ਟਰਮੰਡਲ ਖੇਡਾਂ ਚ ਭਾਰਤੀ ਵੇਟਲਿਫਟਰਾਂ ਨੇ ਤਮਗਿਆਂ ਦਾ ਭਾਰ ਚੁੱਕ ਕੇ ਰੱਖਿਆ ਹੋਇਆ ਹੈ । ਭਾਰਤੀ ਵੇਟਲਿਫਟਰ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਭਾਰਤ ਲਈ ਗੁਰਦੀਪ ਸਿੰਘ ਨੇ ਬੁੱਧਵਾਰ ਨੂੰ ਇਸ ਖੇਡ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜੋ ਇਸ ਈਵੈਂਟ ਵਿੱਚ ਕੁੱਲ 10ਵਾਂ ਤਗ਼ਮਾ ਸੀ। 109 ਕਿਲੋਗ੍ਰਾਮ ਭਾਰ ਵਰਗ ‘ਚ ਪ੍ਰਵੇਸ਼ ਕਰਨ ਵਾਲੀ ਭਾਰਤੀ ਵੇਟਲਿਫਟਰ ਨੇ ਸਨੈਚ ਅਤੇ ਕਲੀਨ ਐਂਡ ਜਰਕ ‘ਚ ਕੁੱਲ 390 ਕਿਲੋਗ੍ਰਾਮ ਭਾਰ ਚੁੱਕ ਕੇ ਦੇਸ਼ ਲਈ ਤਮਗਾ ਪੱਕਾ ਕੀਤਾ। 2018 ਵਿੱਚ, ਭਾਰਤ ਨੇ ਇਸ ਖੇਡ ਵਿੱਚ 9 ਤਗਮੇ ਜਿੱਤੇ ਸਨ ਤੇ ਇਕ ਰਿਕਾਰਡ ਬਣਾਇਆ ਸੀ, ਜੋ 10ਵੇਂ ਤਗਮੇ ਨਾਲ ਟੁੱਟ ਗਿਆ ਹੈ।

ਪੁਰਸ਼ਾਂ ਦੇ 109 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ, ਭਾਰਤ ਦੇ ਗੁਰਦੀਪ ਸਿੰਘ ਸਨੈਚ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 167 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਅਸਫਲ ਰਹੇ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ‘ਚ ਉਨ੍ਹਾਂ ਨੇ ਸਫਲਤਾਪੂਰਵਕ 167 ਦਾ ਭਾਰ ਚੁੱਕਿਆ। ਹਾਲਾਂਕਿ ਤੀਜੀ ਕੋਸ਼ਿਸ਼ ‘ਚ 173 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰਦੀਪ ਸਫਲ ਨਹੀਂ ਹੋਇਆ। ਮਹੱਤਵਪੂਰਨ ਗੱਲ ਇਹ ਹੈ ਕਿ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ਵਿੱਚ ਗੁਰਦੀਪ 207 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਸਫਲ ਰਿਹਾ। 215 ਕਿਲੋਗ੍ਰਾਮ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋ ਸਕਿਆ। ਤੀਜੀ ਕੋਸ਼ਿਸ਼ ਵਿੱਚ ਉਹ 223 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਸਫਲ ਰਿਹਾ ਅਤੇ ਤੀਜੀ ਕੋਸ਼ਿਸ਼ ਵਿੱਚ ਕੁੱਲ 390 ਕਿਲੋ ਭਾਰ ਚੁੱਕਿਆ।