● On air now · ਟੀਵੀ ਪੰਜਾਬ

Punjabi News · Since 2013

Breaking

ਵਧਾਈਆਂ! ਸੀ.ਐਮ ਮਾਨ ਤੇ ਗੁਰਪ੍ਰੀਤ ਕੌਰ ਦਾ ਵਿਆਹ ਹੋਇਆ ਸੰਪੰਨ, ਬਣ ਗਏ ਇੱਕ ਦੂਜੇ ਦੇ ਸਦਾ ਲਈ

ਪੰਜਾਬ ਦੇ ਲੋਕਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ… ਸੀ.ਐਮ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਬੰਧਨ ਵਿੱਚ ਬੱਝ ਗਏ ਹਨ ਅਤੇ ਇੱਕ ਦੂਜੇ ਦੇ ਸਦਾ ਲਈ ਬਣ ਗਏ ਹਨ। ਅੱਜ ਦੋਵਾਂ ਦਾ ਵਿਆਹ ਸੀਐਮ ਨਿਵਾਸ ‘ਤੇ ਹੋਇਆ। ਇਸ ਦੌਰਾਨ…


ਪੰਜਾਬ ਦੇ ਲੋਕਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ… ਸੀ.ਐਮ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਬੰਧਨ ਵਿੱਚ ਬੱਝ ਗਏ ਹਨ ਅਤੇ ਇੱਕ ਦੂਜੇ ਦੇ ਸਦਾ ਲਈ ਬਣ ਗਏ ਹਨ। ਅੱਜ ਦੋਵਾਂ ਦਾ ਵਿਆਹ ਸੀਐਮ ਨਿਵਾਸ ‘ਤੇ ਹੋਇਆ। ਇਸ ਦੌਰਾਨ ਕੁਝ ਵਿਸ਼ੇਸ਼ ਮਹਿਮਾਨ ਹੀ ਮੌਜੂਦ ਸਨ। ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਪਿਤਾ ਦਾ ਫਰਜ਼ ਨਿਭਾਉਂਦੇ ਹੋਏ ਸਾਰੀਆਂ ਰਸਮਾਂ ਨਿਭਾਈਆਂ। ਇਸ ਦੇ ਨਾਲ ਹੀ ਆਨੰਦ ਕਾਰਜ ਮੌਕੇ ਸੀਐਮ ਮਾਨ ਭਾਵੁਕ ਹੋ ਗਏ ਅਤੇ ਕੇਜਰੀਵਾਲ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ। ਇਸ ਦੌਰਾਨ ਸੀਐਮ ਮਾਨ ਦੀ ਮਾਂ ਅਤੇ ਭੈਣ ਨੇ ਵੀ ਨਵੀਂ ਜੋੜੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਜ਼ਿੰਦਗੀ ਲਈ ਅਰਦਾਸ ਕੀਤੀ।


Filed under