● On air now · ਟੀਵੀ ਪੰਜਾਬ

Punjabi News · Since 2013

Breaking

ਚੰਡੀਗੜ੍ਹ ‘ਚ ਲਖੀਮਪੁਰ ਘਟਨਾ ‘ਤੇ ਕਾਂਗਰਸ ਦਾ ਪ੍ਰਦਰਸ਼ਨ

ਸ਼ਹਿਰ ਦੇ ਸੈਕਟਰ-16 ਗਾਂਧੀ ਭਵਨ ਵਿਖੇ ਲਖੀਮਪੁਰ ਹਿੰਸਾ ਦੇ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਧਰਨੇ ‘ਚ ਸ਼ਾਮਲ ਹੋਣ ਲਈ ਪੁੱਜੇ ਹਨ। ਲਖੀਮਪੁਰ ਘਟਨਾ ਦੇ ਮ੍ਰਿਤਕ…


ਸ਼ਹਿਰ ਦੇ ਸੈਕਟਰ-16 ਗਾਂਧੀ ਭਵਨ ਵਿਖੇ ਲਖੀਮਪੁਰ ਹਿੰਸਾ ਦੇ ਮਾਮਲੇ ‘ਚ ਪੰਜਾਬ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਧਰਨੇ ‘ਚ ਸ਼ਾਮਲ ਹੋਣ ਲਈ ਪੁੱਜੇ ਹਨ। ਲਖੀਮਪੁਰ ਘਟਨਾ ਦੇ ਮ੍ਰਿਤਕ ਕਿਸਾਨਾਂ ਲਈ ਮੁੱਖ ਮੰਤਰੀ ਚੰਨੀ ਵੱਲੋਂ ਮੌਨ ਵਰਤ ਵੀ ਰੱਖਿਆ ਗਿਆ।

ਮੁੱਖ ਮੰਤਰੀ ਸਮੇਤ ਮਨਪ੍ਰੀਤ ਬਾਦਲ ਅਤੇ ਹੋਰ ਵੀ ਕਈ ਕਾਂਗਰਸੀ ਆਗੂ ਧਰਨੇ ‘ਤੇ ਬੈਠੇ ਹੋਏ ਹਨ। ਕਾਂਗਰਸ ਵੱਲੋਂ ਸ਼ਾਂਤਮਾਈ ਢੰਗ ਨਾਲ ਲਖੀਮਪੁਰ ਘਟਨਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਘਟਨਾ ਨੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਯਾਦ ਦੁਆ ਦਿੱਤੀ ਹੈ।

 

 


Filed under