ਡੈਸਕ- ਕੋਰੋਨਾ ਬਿਮਾਰੀ ਦਾ ਨਾਂਅ ਫਿਰ ਸੁਨਣ ਨੂੰ ਮਿਲ ਰਿਹਾ ਹੈ । ਖਬਰ ਗੁਆਂਢੀ ਸੂਬੇ ਹਿਮਾਚਲ ਤੋਂ ਆ ਰਹੀ ਹੈ । ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾ ਇੱਕ ਵਾਰ ਫਿਰ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਇੱਕ ਮਹੀਨਾ ਪਹਿਲਾਂ ਭਾਵ 31 ਜਨਵਰੀ ਨੂੰ ਸੂਬਾ ਕੋਰੋਨਾ ਮੁਕਤ ਹੋ ਗਿਆ ਸੀ ਪਰ ਅੱਜ ਕੋਰੋਨਾ ਦੇ ਐਕਟਿਵ ਮਰੀਜ਼ 29 ਹੋ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6 ਨਵੇਂ ਮਰੀਜ਼ ਸਾਹਮਣੇ ਆਏ ਹਨ।
ਚਿੰਤਾ ਦੀ ਗੱਲ ਇਹ ਹੈ ਕਿ ਪਿਛਲੇ 3 ਦਿਨਾਂ ਵਿਚ 27 ਫਰਵਰੀ ਤੋਂ 1 ਮਾਰਚ ਤੱਕ 1357 ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 25 ਨਵੇਂ ਮਰੀਜ਼ ਕੋਰੋਨਾ ਦੇ ਪਾਏ ਗਏ ਹਨ। ਕੋਰੋਨਾ ਦੀ ਦਰ ਵੀ 1.85 ਫੀਸਦੀ ਹੈ। ਰੋਜ਼ਾਨਾ 400 ਤੋਂ 500 ਦੇ ਵਿਚਕਾਰ ਕੋਰੋਨਾ ਟੈਸਟ ਤੋਂ ਬਾਅਦ ਇੰਨੇ ਮਰੀਜ਼ ਮਿਲਣਾ ਚਿੰਤਾਜਨਕ ਹੈ। ਸ਼ਿਮਲਾ ਅਤੇ ਸੋਲਨ ਵਿੱਚ ਸਭ ਤੋਂ ਵੱਧ 7 ਸਰਗਰਮ ਕੋਰੋਨਾ ਮਰੀਜ਼ ਹਨ। ਬਿਲਾਸਪੁਰ ਵਿੱਚ 5, ਚੰਬਾ ਵਿੱਚ 1, ਹਮੀਰਪੁਰ ਵਿੱਚ 2, ਕਾਂਗੜਾ ਵਿੱਚ 4, ਕੁੱਲੂ ਵਿੱਚ 3 ਸਰਗਰਮ ਮਰੀਜ਼ ਹਨ। ਕਿਨੌਰ, ਲਾਹੌਲ ਸਪਿਤੀ, ਮੰਡੀ ਅਤੇ ਸਿਰਮੌਰ ਜ਼ਿਲ੍ਹੇ ਕੋਰੋਨਾ ਮੁਕਤ ਹਨ।