ਜਦੋਂ ਸੀ.ਐੱਮ ਭਗਵੰਤ ਨੇ ਸਦਨ ‘ਚ ਯਾਦ ਕੀਤੇ ਮਿਸਟਰ ‘ਠੋਕੋ ਤਾਲੀ’

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚ ਜਾਰੀ ਇਜਲਾਸ ਦੌਰਾਨ ਜਿੱਥੇ ਸਦਨ ਚ ਬੈਠੇ ਤਮਾਮ ਵਿਧਾਇਕਾਂ ਦਾ ਜ਼ਿਕਰ ਹੋਇਆ ਉੱਥੇ ਉਨ੍ਹਾਂ ਦਾ ਵੀ ਜ਼ਿਕਰ ਹੋਇਆ ਜੋ ਜਿੱਤ ਕੇ ਸਦਨ ਚ ਪਹੁੰਚ ਨਾ ਸਕੇ ।ਇਹ ਸਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੇ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ।ਦੋਹਾਂ ਦਾ ਜ਼ਿਕਰ ਤਾਂ ਹੋਇਆ ਪਰ ਹੋਇਆ ਤੰਜ ਦੇ ਅੰਦਾਜ਼ ਵਿੱਚ ।

ਗੱਲ ਸ਼ੁਰੂ ਹੋਈ ਕਿ ਕਾਂਗਰਸ ਵਲੋਂ ਦੇਸ਼ ਅਤੇ ਸੂਬੇ ਚ 25 ਸਾਲ ਤੋਂ ਵੀ ਵੱਧ ਸਮਾਂ ਰਾਜ ਕੀਤਾ ਗਿਆ ।ਪਰ ਕਾਂਗਰਸੀਆਂ ਨੇ ਸੂਬੇ ਦੀ ਦਸ਼ਾ ਨਹੀਂ ਸੁਧਾਰੀ ।ਇਲਜ਼ਾਮ ਲਗਾ ਤਾਂ ਕਾਂਗਰਸ ਦੇ ਪ੍ਰਤਾਪ ਬਾਜਵਾ ਕਾਂਗਰਸ ਦਾ ਪੱਖ ਰਖਣ ਲਈ ਖੜੇ ਹੋ ਗਏ ।ਪਿਛਲੀਆਂ ਸਰਕਾਰ ਦੀ ਪ੍ਰਾਪਤੀ ਦੱਸਦਿਆਂ ਹੋਇਆਂ ਜਦੋਂ ਕੈਪਟਨ ਸਰਕਾਰ ਦੇ ਵੇਲੇ ਦੀ ਗੱਲ ਆਈ ਤਾਂ ਬਾਜਵਾ ਬੋਲੇ ‘ਕੰਮ ਤਾਂ ਉਦੋਂ ਵੀ ਹੋਏ ਪਰ ਮੈਂ ਉਸ ਸੀ.ਐੱਮ ਦਾ ਹੁਣ ਨਾਂ ਨਹੀਂ ਲੈਣਾ’। ਹਾਲਾਂਕਿ ਸੀ.ਐੱਮ ਮਾਨ ਨੇ ਬਾਅਦ ਚ ਇਸ’ਤੇ ਕਾਂਗਰਸ ਨੂੰ ਟਿੱਚਰ ਵੀ ਕੀਤੀ ।
ਦੂਜੇ ਨੇਤਾ ਸਨ ਨਵਜੋਤ ਸਿੰਘ ਸਿੱਧੂ ।ਹੋਇਆ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਪਣੀ ਸਪੀਚ ਦੌਰਾਨ ‘ਆਪ’ ਸਰਕਾਰ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਆਖੀ ।ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਉਲਟ ਚੱਲਦਾ ਹੈ ਤਾਂ ਬੇਸ਼ੱਕ ਉਸ ਨੂੰ ਠੋਕ ਦਿਓ ।ਹੁਣ ਜਿਸ ਸਦਨ ਦਾ ਨੇਤਾ ਪੁਰਾਣਾ ਹਾਸ ਕਲਾਕਾਰ ਰਿਹਾ ਹੋਵੇ ਤਾਂ ਵਿਰੋਧੀ ਕਿਵੇਂ ਬਚ ਸਕਦੇ ਸਨ ।

ਸੀ.ਐੱਮ ਭਗਵੰਤ ਮਾਨ ਨੂੰ ਪਰਗਟ ਸਿੰਘ ਦੀ ਭਾਵੇਂ ਸਪੀਚ ਣਾਦ ਨਾ ਹੋਵੇ ਪਰ ਠੋਕੋ ਸ਼ਬਦ ਉਨ੍ਹਾਂ ਦੇ ਦਿਮਾਗ ਚ ਘਰ ਕਰ ਗਿਆ ।ਆਪਣੇ ਸੰਬੋਧਨ ਦੌਰਾਨ ਸੀ.ਐੱਮ ਮਾਨ ਨੇ ਪਰਗਟ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੈਰ ਪੰਜਾਬੀ ਨੂੰ ਠੋਕ ਤਾਂ ਦਵਾਂਗੇ ਪਰ ਠੋਕੋ ਠੋਕੋ ਕਹਿਣ ਵਾਲੇ ਹੁਣ ਆਪ ਹੀ ਗਾਇਬ ਹੋ ਗਏ ।ਸੀ.ਐੱਮ ਮਾਨ ਦੀ ਗੱਲ ਸੁਣ ਕੇ ਸਾਰੇ ਸਦਨ ਚ ਠਹਾਕਾ ਪੈ ਗਿਆ ।