ਮੰਤਰੀ ਆਸ਼ੂ ਨੇ ਕੱਢੀ ਸਿੱਧੂ ਖਿਲਾਫ ਭੜਾਸ,ਬੋਲੇ ‘ਹਰ ਵੇਲੇ ਰੋਣਾ ਚੰਗਾ ਨਹੀਂ ਹੁੰਦਾ’

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖਿਲਾਫ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ‘ਚ ਰੋਸ ਵੱਧਦਾ ਹੀ ਜਾ ਰਿਹਾ ਹੈ.ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸਿੱਧੂ ਨੂੰ ਨਸੀਹਤ ਦਿੱਤੀ ਹੈ.ਆਸ਼ੂ ਦਾ ਕਹਿਣਾ ਹੈ ਕੀ ਸਿੱਧੂ ਹਰੇਕ ਸਟੇਜ਼ ‘ਤੇ ਸਿੱਧੂ ਮਾਡਲ ਦੀ ਥਾਂ ਲੋਕਾਂ ਨੂੰ ਕਾਂਗਰਸ ਮਾਡਲ ਬਾਰੇ ਜਾਣਕਾਰੀ ਦੇਨ.ਉਨ੍ਹਾਂ ਕਿਹਾ ਕੀ ਸਿੱਧੂ ਹਰ ਵੇਲੇ ਸਰਕਾਰ ਦੀ ਬੁਰਾਈ ਕਰਦੇ ਰਹਿੰਦੇ ਹਨ ਜੋਕਿ ਠੀਕ ਨਹੀਂ ਹੈ.ਆਸ਼ੂ ਨੇ ਸਿੱਧੂ ਨੂੰ ਕਿਹਾ ਕੀ ਹਰ ਵੇਲਾ ਰੋਣਾ ਵੀ ਚੰਗਾ ਨਹੀਂ ਹੁੰਦਾ.

ਬਿਕਰਮ ਮਜੀਠੀਆ ਖਿਲਾਫ ਦਰਜ ਕੇਸ ਨੂੰ ਲੈ ਕੇ ਵੀ ਆਸ਼ੂ ਨੇ ਨਵਜੋਤ ਸਿੱਧੂ ਨੂੰ ਨਸੀਹਤ ਦਿੱਤੀ.ਉਨ੍ਹਾਂ ਕਿਹਾ ਕੀ ਸਿੱਧੂ ਹਰ ਥਾਂ ‘ਤੇ ਇਹੋ ਕਹਿ ਰਹਿ ਹਨ ਕੀ ਉਨ੍ਹਾਂ ਮਜੀਠੀਆ ਖਿਲਾਫ ਪਰਚਾ ਕਰਵਾਇਆ.ਅਜਿਹਾ ਕਹਿਣ ਨਾਲ ਮਜੀਠੀਆ ਦੇ ਇਲਜ਼ਾਮਾਂ ਨੂੰ ਮਜ਼ਬੂਤੀ ਮਿਲੇਗੀ ਕੀ ਇਹ ਕਾਰਵਾਈ ਸਿਆਸੀ ਰੰਜਿਸ਼ ਹੇਠ ਕਰਵਾਈ ਗਈ ਹੈ.ਆਸ਼ੂ ਮੁਤਾਬਿਕ ਮਜੀਠੀਆ ਖਿਲਾਫ ਕਾਨੂੰਨ ਦੇ ਤਹਿਤ ਹੀ ਕੇਸ ਦਰਜ ਕੀਤਾ ਗਿਆ ਹੈ.

ਇਸ ਤੋਂ ਪਹਿਲਾਂ ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਸਿੱਧੂ ਨੂੰ ਲਲਕਾਰਦਿਆਂ ਹੋਇਆਂ ਉਨ੍ਹਾਂ ਦੀ ਟਿਕਟ ਕਟਵਾਉਣ ਦਾ ਚੈਲੇਂਜ ਕੀਤਾ ਸੀ.ਰਾਣਾ ਮੁਤਾਬਿਕ ਸਿੱਧੂ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਅੰਦਰ ਮਜ਼ਬੂਤੀ ਨਹੀਂ ਬਣਾ ਰਹੇ.ਰਾਣਾ ਨੇ ਸਿੱਧੂ ਨੂੰ ਆਪਣੀ ਭਾਸ਼ਾ ‘ਤੇ ਕੰਟਰੋਲ ਕਰਨ ਲਈ ਵੀ ਕਿਹਾ ਹੈ.