● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ਤੋਂ ਪਰਤਿਆ ਸੀ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ, ਨਿਕਲਿਆ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ- ਕੋਰੋਨਾ ਦੇ ਸੰਭਾਵਿਤ ਖਤਰੇ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਚਿੰਤਤ ਹੈ । ਸਾਰੇ ਰਾਜਾਂ ਨੂੰ ਦਿੱਤੇ ਹੁਕਮਾਂ ਮੁਤਾਬਿਕ ਪੰਜਾਬ ਸਰਕਾਰ ਨੇ ਤਿਆਰੀਆਂ ਵੱਟੀਆਂ ਹੋਈਆਂ ਹਨ ।ਹੁਣ ਖਬਰ ਮਿਲੀ ਹੈ ਕਿ ਪੰਜਾਬ ਦੇ ਵਿੱਚ ਕੋਰੋਨਾ ਦਾ ਨਵਾਂ ਕੇਸ ਸਾਹਮਨੇ…


ਚੰਡੀਗੜ੍ਹ- ਕੋਰੋਨਾ ਦੇ ਸੰਭਾਵਿਤ ਖਤਰੇ ਨੂੰ ਲੈ ਕੇ ਜਿੱਥੇ ਭਾਰਤ ਸਰਕਾਰ ਚਿੰਤਤ ਹੈ । ਸਾਰੇ ਰਾਜਾਂ ਨੂੰ ਦਿੱਤੇ ਹੁਕਮਾਂ ਮੁਤਾਬਿਕ ਪੰਜਾਬ ਸਰਕਾਰ ਨੇ ਤਿਆਰੀਆਂ ਵੱਟੀਆਂ ਹੋਈਆਂ ਹਨ ।ਹੁਣ ਖਬਰ ਮਿਲੀ ਹੈ ਕਿ ਪੰਜਾਬ ਦੇ ਵਿੱਚ ਕੋਰੋਨਾ ਦਾ ਨਵਾਂ ਕੇਸ ਸਾਹਮਨੇ ਆਇਆ ਹੈ । ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਕੋਵਿਡ-19 ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਜਿਓਲੋਜੀ ਡਿਪਾਰਟਮੈਂਟ ਦਾ ਸਕਾਲਰ ਹੈ। ਇਹ ਵਿਦਿਆਰਥੀ 26 ਦਸੰਬਰ ਨੂੰ ਅਮਰੀਕਾ ਤੋਂ ਵਾਪਸ ਆਇਆ ਸੀ। ਦਿੱਲੀ ਏਅਰਪੋਰਟ ਉਤੇ 26 ਦਸੰਬਰ ਨੂੰ ਵਿਦਿਆਰਥੀ ਦਾ ਕੋਵਿਡ ਟੈਸਟ ਕੀਤਾ ਸੀ, ਜਿਸ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਦਿਆਰਥੀ ਪੜ੍ਹਾਈ ਨਾਲ ਸਬੰਧਤ ਕੰਮ ਕਰਕੇ ਯੂਐਸ ਗਿਆ ਸੀ ਅਤੇ ਵਿਦਿਆਰਥੀ 26 ਤਰੀਕ ਨੂੰ ਅਮਰੀਕਾ ਤੋਂ ਵਾਪਿਸ ਆਇਆ ਹੈ।


Filed under