ਭਾਰਤ ਪੁੱਜਿਆ ਕੋਰੋਨਾ ਦਾ ਨਵਾਂ ਵੇਰੀਐਂਟ ਐਕਸ.ਈ ,ਮੁੰਬਈ ‘ਚ ਮਿਲਿਆ ਪਹਿਲਾ ਮਰੀਜ਼

ਮੁੰਬਈ- ਕੋਰੋਨਾ ਲਾਹਣਤ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਹੀ ।ਦੇਸ਼ ਅਤੇ ਦੁਨੀਆਂ ਚ ਬੁਨਿਆਦੀ ਸਹੂਲਤਾਂ ਦੀ ਛੋਟ ਸ਼ੁਰੂ ਹੀ ਹੋਈ ਸੀ ਕਿ ਇਸ ਨਾਮੁਰਾਦ ਬਿਮਾਰੀ ਨੇ ਫਿਰ ਦਸਤਕ ਦੇ ਦਿੱਤੀ ਹੈ ।ਕੋਰੋਨਾ ਹੁਣ ਨਵੇਂ ਰੂਪ ਚ ਆਇਆ ਹੈ ।ਇਸਦਾ ਨਵਾਂ ਵੇਰੀਐਂਟ ਐਕਸ ਈ ਹੁਣ ਖਤਰਾ ਬਣਿਆ ਹੋਇਆ ਹੈ ।ਬੁਰੀ ਖਬਰ ਇਹ ਹੈ ਕਿ ਇਸ ਨਵੇਂ ਵੇਰੀਐਂਟ ਦੀ ਭਾਰਤ ਚ ਐਂਟਰੀ ਹੋ ਗਈ ਹੈ ।ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਚ ਇਸਦਾ ਪਹਿਲਾ ਕੇਸ ਵੇਖਣ ਨੂੰ ਮਿਲਿਆ ਹੈ ।ਇਸ ਵੇਰੀਐਂਟ ਦੀ ਸ਼ੁਰੂਆਤ ਯੀਨਾਈਟੇਡ ਕਿੰਗਡੇਮ ਤੋਂ ਹੋਈ ਸੀ ।ਭਾਰਤ ਇਸ ਲੱਛਣ ਤੋਂ ਬਾਅਦ ਅਲਰਟ ਹੋ ਗਿਆ ਹੈ ।

ਓਧਰ ਇੰਗਲੈਂਡ ਚ ਵੀ ਕੋਰੋਨਾ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ।ਪਿਛਲੇ ਮਹੀਨੇ ਕੋਵਿਡ 19 ਦਾ ਪਤਾ ਲਗਾਉਣ ਲਈ ਕੀਤੇ ਗਏ ਟੈਸਟ ਚ ਹਰ 16 ਵਿਚੋਂ ਇਕ iਵਿਅਕਤੀ ਭਾਵ 6.37 ਪ੍ਰਤੀਸ਼ਤ ਸੰਕਰਮਣ ਪਾਇਆ ਗਿਆ ।ਇਹ ਦਰ ਫਰਵਰੀ ਵਿੱਚ ਦਰਜ ਕਤਿੀ ਗਈ ਲਾਗ ਦੀ ਦਰ ਨਾਲੋਂ ਦੁੱਗਣੀ ਹੈ ।ਫਰਵਰੀ ੋਵੱਚ ਟੈਸਟ ਕੀਤੇ ਗਏ ਹਰ 35 ਲੋਕਾਂ ਵਿੱਚ ਇੱਕ ਵਿਅਕਤੀ ਕੋਵਿਡ ਸੰਕਰਮਿਤ ਪਾਇਆ ਗਿਆ ।ਇਹ ਜਾਣਕਾਰੀ ਨਵੇਂ ਅਧਿਐਨ ਤੋਂ ਸਾਹਮਨੇ ਆਈ ਹੈ ।