● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ ਕਰੇਨ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਮੌਤ 3 ਜ਼ਖ਼ਮੀ

ਕੈਲੋਨਾ (ਕੈਨੇਡਾ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿਚ ਸੋਮਵਾਰ ਨੂੰ ਇਕ ਭਿਆਨਕ ਕਰੇਨ ਹਾਦਸਾ ਵਾਪਰਿਆ। ਇਸ ਕਰੇਨ ਦੇ ਡਿੱਗਣ ਨਾਲ 10 ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗਲੋਬਲ ਨਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸਾ…


ਕੈਲੋਨਾ (ਕੈਨੇਡਾ) : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਲੋਨਾ ਸ਼ਹਿਰ ਵਿਚ ਸੋਮਵਾਰ ਨੂੰ ਇਕ ਭਿਆਨਕ ਕਰੇਨ ਹਾਦਸਾ ਵਾਪਰਿਆ। ਇਸ ਕਰੇਨ ਦੇ ਡਿੱਗਣ ਨਾਲ 10 ਲੋਕ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

ਗਲੋਬਲ ਨਿਊਜ਼ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਸਵੇਰੇ 11 ਵਜੇ (1800 ਜੀ.ਐੱਮ.ਟੀ) ਵਾਪਰਿਆ ਅਤੇ ਕਰੇਨ ਨੇੜਲੀ ਇਮਾਰਤ ਅਤੇ ਇਕ ਘਰ ‘ਤੇ ਡਿੱਗ ਪਈ। ਇਹ ਕਰੇਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਨਾਲ ਜੁੜੀ ਹੋਈ ਸੀ।

ਸਾਵਧਾਨੀ ਦੇ ਤਹਿਤ ਇਮਾਰਤ ਦੇ ਆਲੇ-ਦੁਆਲੇ ਦਾ 250 ਫੁੱਟ ਦਾ ਘੇਰਾ ਖਾਲੀ ਕਰਵਾ ਲਿਆ ਗਿਆ ਹੈ। ਇਸ ਹਾਦਸੇ ਕਾਰਨ ਲੋਕਾਂ ਅਤੇ ਜਾਇਦਾਦ ਨੂੰ ਹੋਣ ਵਾਲੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।

ਟੀਵੀ ਪੰਜਾਬ ਬਿਊਰੋ


Filed under