ਵਿਸ਼ਵ ਕੱਪ ‘ਚ ਭਾਰਤ ਨੇ ਹਾਸਲ ਕੀਤੀ ਸ਼ਾਨਦਾਰ 6ਵੀਂ ਜਿੱਤ, ਇੰਗਲੈਂਡ ਨੂੰ 100 ਦੌੜਾਂ ਤੋਂ ਹਰਾਇਆ

ਡੈਸਕ- ਵਨਡੇ ਵਿਸ਼ਵ ਕੱਪ ਦੇ 29ਵੇਂ ਮੈਚ ਵਿਚ ਭਾਰਤ ਨੇ ਪਿਛਲੇ ਜੇਤੂ ਇੰਗਲੈਂਡ ਨੂੰ 100 ਦੌੜਾਂ ਤੋਂ ਹਰਾ ਦਿੱਤਾ। ਲਖਨਊ ਦੇ ਇਕਾਨਾ ਸਟੇਡੀਅਮ ਵਿਚ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ 50 ਓਵਰ ਵਿਚ 9 ਵਿਕਟਾਂ ‘ਤੇ 229 ਦੌੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੀ 34.5 ਓਵਰ ਵਿਚ 129 ਦੌੜਾਂ ‘ਤੇ ਸਿਮਟ ਗਈ। ਟੀਮ ਇੰਡੀਆ ਨੇ ਟੂਰਨਾਮੈਂਟ ਵਿਚ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ। ਇੰਗਲੈਂਡ ਦੀ 6 ਮੈਚਾਂ ਵਿਚ ਇਹ ਪੰਜਵੀਂ ਹਾਰ ਹੈ। ਭਾਰਤੀ ਟੀਮ ਹੁਣ ਸੈਮੀਫਾਈਲ ਵਿਚ ਜਗ੍ਹਾ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਈਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕਗਾਰ ‘ਤੇ ਆ ਗਈ ਹੈ।

ਭਾਰਤ ਦੀ ਇੰਗਲੈਂਡ ‘ਤੇ ਵਿਸ਼ਵ ਕੱਪ ਵਿਚ 20 ਸਾਲ ਵਿਚ ਇਹ ਪਹਿਲੀ ਜਿੱਤ ਹੈ।ਉਸਨੂੰ ਪਿਛਲੀ ਜਿਆਤ 2003 ਵਿਚ ਮਿਲੀ ਸੀ। ਉਸਦੇ ਬਾਅਦ 2011 ਵਿਚ ਦੋਵੇਂ ਟੀਮਾਂ ਦੇ ਵਿਚ ਮੁਕਾਬਲਾ ਟਾਈ ਰਿਹਾ ਸੀ ਦੂਜੇ ਪਾਸੇ 2019 ਵਿਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।ਨਿਊਜ਼ੀਲੈਂਡ ਖਿਲਾਫ 5 ਵਿਕਟ ਲੈਣ ਵਾਲੇ ਮੁਹੰਮਦ ਸ਼ੰਮੀ ਨੇ ਇਸ ਮੁਕਾਬਲੇ ਵਿਚ ਬਹੁਤ ਹੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਜਸਪ੍ਰੀਤ ਬੁਮਰਾਹ ਨੇ ਵੀ 3 ਵਿਕਟਾਂ ਲਈਆਂ। ਕੁਲਦੀਪ ਯਾਦਵ ਨੂੰ 2 ਤੇ ਰਵਿੰਦਰ ਜਡੇਜਾ ਨੂੰ ਇਕ ਸਫਲਤਾ ਮਿਲੀ।

ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਵਿਕਟ ਲਈਆਂ ਤੇ ਇੰਗਲੈਂਡ ‘ਤੇ ਦਬਾਅ ਬਣਾਏ ਰੱਖਿਆ। ਜੋ ਰੂਟ ਤੇ ਬੇਨ ਸਟੋਕਸ ਵਰਗੇ ਦਿੱਗਜ਼ਾਂ ਦੇ ਇਲਾਵਾ ਮਾਰਕ ਵੁਡ ਵੀ ਖਾਤਾ ਨਹੀਂ ਖੋਲ੍ਹ ਸਕੇ। ਇੰਗਲੈਂਡ ਲਈ ਲਿਆਮ ਲਿਵਿਗੰਸਟੋਨ ਹੀ ਇਕਲੌਤੇ ਅਜਿਹੇ ਬੱਲੇਬਾਜ਼ ਰਹੇ ਜਿਨ੍ਹਾਂ ਨੇ 20 ਦੌੜਾਂ ਦਾ ਅੰਕੜਾ ਪਾਰ ਕੀਤਾ। ਉਨ੍ਹਾਂ ਨੇ ਸਭ ਤੋਂ ਜ਼ਿਆਦਾ 27 ਦੌੜਾਂ ਬਣਾਈਆਂ।